ਨਵੀਂ ਦਿੱਲੀ: ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਲਈ 20 ਡਾਲਰ ਫੀਸ ਰੱਖੀ ਹੈ। ਹੁਣ ਪਾਕਿਸਤਾਨ ਮੀਡੀਆ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਪਾਕਿਸਤਾਨ ਸਰਕਾਰ ਉੱਥੋਂ ਦੇ ਨਾਗਰਿਕਾਂ ਕੋਲੋਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫੀਸ ਵਸੂਲ ਕਰੇਗੀ।
ਪਾਕਿਸਤਾਨ ਮੀਡੀਆ ਮੁਤਾਬਕ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸਥਾਨਕ ਸੰਗਤ ਕੋਲੋਂ ਹੁਣ 200 ਰੁਪਏ ਫੀਸ ਲਈ ਜਾਵੇਗੀ। ਉਨ੍ਹਾਂ ਦੇ ਲਈ ਪਛਾਣ ਪੱਤਰ ਲੈ ਕੇ ਜਾਣਾ ਵੀ ਜ਼ਰੂਰੀ ਹੋਵੇਗਾ।