ਨਵੀਂ ਦਿੱਲੀ : ਪਾਕਿਸਤਾਨ ਨੇ ਭਾਰਤ ਦੇ ਰਾਸ਼ਟਪਤੀ ਰਾਮਨਾਥ ਕੋਵਿੰਦ ਦੇ ਜਹਾਜ਼ ਨੂੰ ਆਪਣੇ ਹਵਾਈ ਖ਼ੇਤਰ ਤੋਂ ਲੰਘਣ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਪਾਕਿਸਤਾਨ ਦਾ ਏਅਰਸਪੇਸ ਖੋਲਣ ਤੋਂ ਇਨਕਾਰ
ਪਾਕਿਸਤਾਨ ਨੇ ਭਾਰਤ ਦੇ ਰਾਸ਼ਟਪਤੀ ਰਾਮਨਾਥ ਕੋਵਿੰਦ ਦੀ ਯਾਤਰਾ ਲਈ ਆਪਣੇ ਹਵਾਈ ਖ਼ੇਤਰ ਦਾ ਇਸਤੇਮਾਲ ਕਰਨ ਦੀ ਇਜ਼ਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਪਾਕਿਸਤਾਨ ਮੀਡੀਆ ਰਿਪੋਰਟ ਮੁਤਾਬਕ ਪਾਕਿ ਨੇ ਭਾਰਤ ਦੇ ਰਾਸ਼ਟਪਤੀ ਨੂੰ ਆਪਣਾ ਹਵਾਈ ਖ਼ੇਤਰ ਇਸਤੇਮਾਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਨੇ ਭਾਰਤ ਵੱਲੋਂ ਰਾਸ਼ਟਰਪਤੀ ਦੇ ਜਹਾਜ਼ ਨੂੰ ਪਾਕਿਸਤਾਨ ਏਅਰਸਪੇਸ ਤੋਂ ਲੰਘਣ ਦੀ ਆਗਿਆ ਲਈ ਕੀਤੀ ਗਈ ਅਪੀਲ ਨੂੰ ਠੁਕਰਾ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਇਹ ਦੱਸਿਆ ਕਿ ਕਸ਼ਮੀਰ ਵਿੱਚ ਤਣਾਅ ਦੀ ਸਿਥਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਫੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਈਸਲੈਂਡ,ਸਲੋਵੇਨੀਆ ਅਤੇ ਸਵਿਜ਼ਰਲੈਂਡ ਦੇ ਦੌਰੇ ਉੱਤੇ ਜਾਣ ਵਾਲੇ ਹਨ। ਰਾਸ਼ਟਰਪਤੀ ਦੀ ਇਹ ਯਾਤਰਾ ਸੋਮਵਾਰ ਤੋਂ ਸ਼ੁਰੂ ਹੋਵੇਗੀ। ਇਸ ਯਾਤਰਾ ਦੇ ਦੌਰਾਨ ਉਹ ਭਾਰਤ ਦੀ ਰਾਸ਼ਟਰੀ ਚਿੰਤਾਵਾਂ ਨੂੰ ਇਨ੍ਹਾਂ ਦੇਸ਼ਾਂ ਦੇ ਉੱਚ ਲੀਡਰਸ਼ਿਪ ਨਾਲ ਸਾਂਝਾ ਕਰ ਸਕਦੇ ਹਨ।