ਪੰਜਾਬ

punjab

ETV Bharat / bharat

ਜੇ ਪਾਕਿਸਤਾਨ ਵਿੱਚ ਹੜ੍ਹ ਆਏ ਤਾਂ ਵੀ ਭਾਰਤ ਜ਼ਿੰਮੇਵਾਰ!

ਪਾਕਿਸਤਾਨ ਮੀਡੀਆ ਮੁਤਾਬਕ ਭਾਰਤ ਨੇ ਬਿਨਾਂ ਕਿਸੇ ਨੋਟਿਸ ਦੇ ਪਾਕਿਸਤਾਨ ਵੱਲ ਪਾਣੀ ਛੱਡ ਦਿੱਤਾ ਹੈ ਜਿਸ ਕਰਕੇ ਪਾਕਿ ਵਿੱਚ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ।

ਫ਼ੋਟੋ

By

Published : Aug 19, 2019, 4:52 PM IST

ਚੰਡੀਗੜ੍ਹ: ਪੰਜਾਬ ਵਿੱਚ ਪੈ ਰਹੇ ਮੀਂਹ ਨਾਲ਼ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ ਇਸ ਦੇ ਨਾਲ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਪਿਆ ਜਿਸ ਕਰਕੇ ਜ਼ਿਆਦਾ ਪਾਣੀ ਪੰਜਾਬ ਵੱਲ ਆ ਗਿਆ। ਹੁਣ ਪਾਕਿਸਤਾਨੀ ਮੀਡੀਆ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਰਤ ਵੱਲੋਂ ਛੱਡੇ ਗਏ ਪਾਣੀ ਕਰਕੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਵੀ ਹੜ੍ਹ ਵਰਗੇ ਹਲਾਤ ਬਣ ਗਏ ਹਨ।

ਪਾਕਿਸਤਾਨੀ ਮੀਡੀਆ ਮੁਤਾਬਕ ਭਾਰਤ ਨੇ ਬਿਨਾਂ ਕਿਸੇ ਨੋਟਿਸ ਤੋਂ ਪਾਕਿਸਤਾਨ ਦੀਆਂ ਨਦੀਆਂ ਵਿੱਚ ਪਾਣੀ ਛੱਡ ਦਿੱਤਾ ਹੈ ਜਿਸ ਨਾਲ ਪਾਕਿਸਤਾਨ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਪਾਣੀ ਦਾ ਪੱਧਰ ਨਾਲ਼ ਨਜ਼ਦੀਕੀ ਇਲਾਕਿਆਂ ਵਿੱਚ ਹੜ੍ਹ ਵਰਗੇ ਹਲਾਤ ਬਣ ਗਏ ਗਨ। ਲਹਿੰਦੇ ਪੰਜਾਬ ਅਤੇ ਖੈਬਰ ਪਖਤੂਨਖਵਾ ਵਿੱਚ ਹੜ੍ਹ ਬਾਬਤ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।

ਗੁਆਂਢੀ ਮੁਲਕ ਦੇ ਮੀਡੀਆ ਮੁਤਾਬਕ ਭਾਰਤ ਨੇ ਬਿਨਾਂ ਕਿਸੇ ਆਗਾਮੀ ਸੂਚਨਾ ਦੇ ਸਤਲੁਜ ਤੇ ਅਲਸੀ ਡੈਮ ਵਿੱਚ ਪਾਣੀ ਛੱਡ ਦਿੱਤਾ। ਹਾਲਾਂਕਿ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਦੇ ਮੀਂਹ ਦੇ ਨਾਲ ਹੀ ਹੜ੍ਹ ਵਰਗੇ ਹਲਾਤ ਬਣੇ ਹਏ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਵਿੱਚ ਜੋ ਹੜ੍ਹ ਆਏ ਹਨ ਉਸ ਵਿੱਚ ਅਜੇ ਤੱਕ 35 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਇੱਕ ਵਿਗੜੇ ਗੁਆਂਢੀ ਵਾਂਗ ਪਾਕਿਸਤਾਨ ਇਸ ਦਾ ਸਾਰਾ ਇਲਜ਼ਾਮ ਭਾਰਤ ਦੇ ਸਿਰ ਮਢ ਰਿਹਾ ਹੈ।

ਪਾਕਿਸਤਾਨ ਦੇ ਡਾਅਨ ਅਖ਼ਬਾਰ ਮੁਤਾਬਕ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਨੇ ਸਤਲੁਜ ਨਦੀ ਦੇ ਵਧ ਰਹੇ ਪਾਣੀ ਕਰਕੇ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ਼ ਹੀ ਕਿਹਾ ਕਿ ਭਾਰਤ ਨੇ ਬਿਨਾਂ ਕਿਸੇ ਨੋਟਿਸ ਦੇ ਅਲਸੀ ਬੰਨ੍ਹ ਨੂੰ ਖੋਲ੍ਹ ਦਿੱਤਾ ਹੈ ਜਿਸ ਕਰਕੇ ਹੜ੍ਹ ਆ ਸਕਦਾ ਹੈ।

ABOUT THE AUTHOR

...view details