ਨਵੀਂ ਦਿੱਲੀ: ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਪਾਕਿਸਤਾਨ ਵੱਲੋਂ ਬਣਾਈ ਗਈ 10 ਮੈਂਬਰੀ ਕਮੇਟੀ 'ਚ ਅਤਿਵਾਦ ਸਮਰਥਕ ਗੋਪਾਲ ਚਾਵਲਾ ਦਾ ਨਾਂਅ ਹੋਣ ਕਰਕੇ ਭਾਰਤ ਨੇ ਚਿੰਤਾ ਪ੍ਰਗਟ ਕੀਤੀ ਸੀ। ਭਾਰਤ ਦਾ ਕਹਿਣਾ ਸੀ ਕਿ ਇਸ 'ਤੇ ਪਾਕਿਸਤਾਨ ਦੀ ਸਫ਼ਾਈ ਦੇਣ ਤੋਂ ਬਾਅਦ ਹੀ ਅਗਲੀ ਬੈਠਕ ਹੋਵੇਗੀ।
ਕਰਤਾਰਪੁਰ: ਅੱਤਵਾਦ ਸਮਰਥਕ ਗੋਪਾਲ ਚਾਵਲਾ ਦਾ ਨਾਂਅ ਆਉਣ ਤੋਂ ਬਾਅਦ 10 ਮੈਂਬਰੀ ਕਮੇਟੀ 'ਤੇ ਪਾਕਿ ਦੀ ਰੋਕ - ਪਾਕਿਸਤਾਨ
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਬਣਾਈ 10 ਮੈਂਬਰੀ ਕਮੇਟੀ 'ਤੇ ਰੋਕ ਲਗਾ ਦਿੱਤੀ ਹੈ। ਇਸ ਕਮੇਟੀ 'ਚ ਸ਼ਾਮਲ ਅਤਿਵਾਦ ਸਮਰਥੱਕਾਂ ਬਾਰੇ ਮੁੜ ਵਿਚਾਰ ਕੀਤੀ ਜਾਵੇਗੀ।
![ਕਰਤਾਰਪੁਰ: ਅੱਤਵਾਦ ਸਮਰਥਕ ਗੋਪਾਲ ਚਾਵਲਾ ਦਾ ਨਾਂਅ ਆਉਣ ਤੋਂ ਬਾਅਦ 10 ਮੈਂਬਰੀ ਕਮੇਟੀ 'ਤੇ ਪਾਕਿ ਦੀ ਰੋਕ](https://etvbharatimages.akamaized.net/etvbharat/images/768-512-2902166-thumbnail-3x2-chawla.jpg)
ਦਰਅਸਲ, ਪਾਕਿਸਤਾਨ ਵਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੋਪਾਲ ਸਿੰਘ ਚਾਵਲਾ ਦਾ ਨਾਂਅ ਸ਼ਾਮਲ ਹੈ। ਇਸ ਕਮੇਟੀ ਵਿੱਚ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪ੍ਰਕਿਰਿਆ 'ਚ ਜਿਨ੍ਹਾਂ ਸਿੱਖ ਹਸਤੀਆਂ ਦਾ ਖ਼ਾਸ ਯੋਗਦਾਨ ਰਿਹਾ, ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪਾਕਿ ਵਲੋਂ ਚਾਵਲਾਨੂੰ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਅਤਿਵਾਦੀ ਹਾਫ਼ਿਜ਼ ਸਾਈਦ ਪੱਖੀ ਗੋਪਾਲ ਸਿੰਘ ਚਾਵਲਾ ਦਾ ਰਵੱਈਆ ਹਮੇਸ਼ਾ ਹੀ ਭਾਰਤ ਦੇ ਵਿਰੁੱਧ ਰਿਹਾ ਹੈ। ਦੱਸਿਆ ਜਾ ਰਿਹਾ ਕਿ ਉਹ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਹਾਫ਼ੀਜ਼ ਸਈਦ ਦਾ ਕਰੀਬੀ ਹੈ। 2015 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਪੁਲਿਸ ਸਟੇਸ਼ਨ 'ਤੇ ਹਮਲਾ ਕਰਨ ਤੋਂ ਕਰੀਬ 10 ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਹਾਫਿਜ਼ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ।