ਪੰਜਾਬ

punjab

ETV Bharat / bharat

ਹੁਣ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ 'ਤੇ ਵੀ ਲਾਈ ਪਾਬੰਦੀ - ਧਾਰਾ 370

ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਹਲਾਤ ਤਣਾਅਪੂਰਨ ਬਣੇ ਹੋਏ ਹਨ। ਇਸ ਦੌਰਾਨ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਨੂੰ ਪਾਕਿਸਤਾਨ ਦੇ ਸਿਨਮਾਘਰਾਂ ਵਿੱਚ ਰਿਲੀਜ਼ ਕਰਨ ਤੇ ਮਨਾਹੀ ਕਰ ਦਿੱਤੀ ਹੈ।

ਫ਼ੋਟੋ।

By

Published : Aug 8, 2019, 5:50 PM IST

ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਹਟ ਵਿੱਚ ਨਜ਼ਰ ਆ ਰਿਹਾ ਹੈ। ਪਾਕਿਸਤਾਨ ਨੇ ਹੁਣ ਭਾਰਤ ਦੀਆਂ ਫ਼ਿਲਮਾਂ ਨੂੰ ਆਪਣੇ ਦੇਸ਼ ਵਿੱਚ ਬੈਨ ਕਰ ਦਿੱਤਾ ਹੈ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਵਿਭਾਗ ਨੇ ਸਪੈਸ਼ਲ ਅਸਿਸਟੈਂਟ ਡਾ. ਫਿਰਦੋਸ ਆਸ਼ਿਕ ਅਵਾਨ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਭਾਰਤ ਦੀ ਕੋਈ ਵੀ ਫ਼ਿਲਮ ਪਾਕਿਸਤਾਨ ਦੇ ਸਿਨਮੇਘਰਾਂ ਵਿੱਚ ਨਹੀਂ ਵਿਖਾਈ ਜਾਵੇਗੀ।

ਲੰਘੀ 5 ਅਗਸਤ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਸੂਬੇ ਵਿੱਚ ਧਾਰਾ 370 ਹਟਾਉਣ ਲਈ ਰਾਜ ਸਭਾ ਵਿੱਚ ਬਿੱਲ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਲੋਕ ਸਭਾ ਵਿੱਚ ਵੀ ਇਸ ਬਿੱਲ ਨੂੰ ਪੇਸ਼ ਕੀਤਾ ਗਿਆ। ਇਹ ਬਿੱਲ ਦੋਵਾਂ ਸਦਨਾਂ ਵਿੱਚ ਬੜੀ ਹੀ ਆਸਾਨੀ ਨਾਲ ਪਾਸ ਵੀ ਹੋ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਬੌਖਲਾਹਟ ਵਿੱਚ ਆ ਗਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਤਤਕਾਲੀ ਮੀਟਿੰਗ ਬੁਲਾਈ ਜਿਸ ਵਿੱਚ ਇਸ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਗਈ।

ਪਾਕਿਸਤਾਨ ਦੀ ਬੌਖਲਾਹਟ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਭਾਰਤ ਨਾਲ ਆਪਣੇ ਰਾਜਨੀਤਿਕ ਸਾਂਝ ਘੱਟ ਕਰਨ ਦਾ ਐਲਾਨ ਕਰ ਦਿੱਤਾ, ਭਾਰਤ ਨਾਲ ਵਪਾਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਇੰਨਾ ਹੀ ਨਹੀਂ ਪਾਕਿਸਤਾਨ ਵਿੱਚ ਭਾਰਤ ਦੇ ਰਾਜਦੂਤ ਨੂੰ ਵਾਪਸ ਭੇਜਣ ਦਾ ਐਲਾਨ ਕਰ ਦਿੱਤਾ ਅਤੇ ਆਪਣੇ ਰਾਜਦੂਤ ਨੂੰ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਮਹੀਨਾ ਕੁ ਪਹਿਲਾਂ ਹੀ ਖੁੱਲ੍ਹੇ ਏਅਰਸਪੇਸ ਨੂੰ ਮੁੜ ਤੋਂ ਬੰਦ ਕਰ ਦਿੱਤਾ ਸੀ ਜੋ ਪਹਿਲਾ ਏਅਰ ਸਟ੍ਰਾਇਕ ਤੋਂ ਬਾਅਦ ਬੰਦ ਕਰ ਦਿੱਤਾ ਸੀ।

ਭਾਰਤ ਅਤੇ ਪਾਕਿਸਤਾਨ ਦੇ ਸਮਝੌਤਿਆਂ ਨੂੰ ਦਰਸਾਉਂਦੀ ਸਮਝੌਤਾ ਐਕਸਪ੍ਰੈਸ ਨੂੰ ਵੀ ਪਾਕਿਸਤਾਨ ਨੇ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਤਣਾਅਪੂਰਨ ਹਲਾਤਾਂ ਵਿੱਚ ਪਾਕਿਸਤਾਨ ਦੇ ਰੇਲ ਮੰਤਰੀ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਜਿੰਨ੍ਹਾਂ ਸਮਾਂ ਉਹ ਅਹੁਦੇ ਹਨ ਉਨ੍ਹਾਂ ਸਮਾਂ ਸਮਝੌਤਾ ਰੇਲ ਬੰਦ ਰਹੇਗੀ।

ਹੁਣ ਨਿਊਜ਼ ਏਜੰਸੀ ਤੋਂ ਮਿਲੀ ਜਾਣਕਾਰੀ ਮੁਕਾਬਕ ਪਾਕਿਸਤਾਨ ਨੇ ਭਾਰਤ ਦੀਆਂ ਫ਼ਿਲਮਾਂ ਨੂੰ ਬੈਨ ਕਰਨ ਦਾ ਐਲਾਨ ਕੀਤਾ ਹੈ ਇਹ ਸਭ ਕਿਤੇ ਨਾ ਕਿਤੇ ਪਾਕਿਸਤਾਨ ਦੀ ਬੌਖਲਾਹਟ ਨੂੰ ਬਿਆਨ ਕਰਦਾ ਹੈ। ਜਿੱਥੇ ਭਾਰਤ ਨਾਲ ਇੰਨਾ ਸਭ ਕੁਝ ਬੰਦ ਕਰਨ ਦਾ ਪਾਕਿਸਾਤਨ ਨੇ ਬੰਦ ਕਰਨ ਦਾ ਐਲਾਨ ਕੀਤਾ ਹੈ ਪਰ ਫਿਰ ਵੀ ਇਮਰਾਨ ਖ਼ਾਨ ਨੇ ਕਿਹਾ ਕਿ ਇਸ ਸਭ ਦਾ ਕਰਤਾਰਪੁਰ ਦੇ ਲਾਂਘੇ ਉੱਤੇ ਕੋਈ ਫ਼ਰਕ ਨਹੀਂ ਪਵੇਗਾ। ਖ਼ਾਨ ਦਾ ਇਹ ਬਿਆਨ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਲਈ ਗਰਮ ਹਲਾਤਾਂ ਵਿੱਚ ਵੀ ਠੰਡੇ ਬੁੱਲ੍ਹਾ ਚੱਲਣ ਵਾਲਾ ਕੰਮ ਕੀਤਾ ਹੈ।

ABOUT THE AUTHOR

...view details