ਜੰਮੂ ਕਸ਼ਮੀਰ: ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁੰਛ ਦੇ ਮਨਕੋਟ ਇਲਾਕੇ 'ਚ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ, ਜਿਸ 'ਚ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਵੱਲੋਂ ਗੋਲੀਆਂ ਚਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਜੰਮੂ ਕਸ਼ਮੀਰ: ਪੁੰਛ 'ਚ ਪਾਕਿਸਤਾਨ ਨੇ ਰਿਹਾਇਸ਼ੀ ਇਲਾਕੇ 'ਤੇ ਕੀਤੀ ਗੋਲੀਬਾਰੀ - ਪੁੰਛ
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁੰਛ ਦੇ ਮਨਕੋਟ ਇਲਾਕੇ 'ਚ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਦੇ ਵਿਰੋਧ 'ਚ ਭਾਰਤੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ।
ਪਾਕਿਸਤਾਨ ਨੇ ਜੰਗਬੰਦੀ ਦੀ ਕੀਤੀ ਉਲੰਘਣਾ
ਦੱਸਣਯੋਗ ਹੈ ਕਿ ਪਾਕਿਸਤਾਨ ਅਕਸਰ ਹੀ ਜੰਮੂ ਕਸ਼ਮੀਰ 'ਚ ਗੋਲੀਬੰਦੀ ਦੀ ਉਲੰਘਣਾ ਕਰਦਾ ਰਹਿੰਦਾ ਹੈ ਅਤੇ ਭਾਰਤੀ ਫੌਜ ਸਾਡੀ ਰੱਖਿਆ ਕਰਦਿਆਂ ਡਟ ਕੇ ਇਨ੍ਹਾਂ ਦਾ ਸਾਹਮਣਾ ਕਰਦੀ ਹੈ। ਜੰਗਬੰਦੀ ਦੀ ਉਲੰਘਣਾ ਸਵੇਰ 1:30 ਵਜੇ ਤੋਂ ਜਾਰੀ ਹੈ।