ਪੰਜਾਬ

punjab

ETV Bharat / bharat

ਪਾਕਿ ਨੇ 100 ਭਾਰਤੀ ਕੈਦੀ ਕੀਤੇ ਰਿਹਾ, ਅਟਾਰੀ ਬਾਰਡਰ ਰਾਹੀਂ ਪਰਤੇ ਭਾਰਤ

ਪਾਕਿਸਤਾਨ ਨੇ 100 ਭਾਰਤੀ ਕੈਦੀਆਂ ਨੂੰ ਕੀਤਾ ਰਿਹਾ। ਪਿਛਲੇ ਦਿਨੀਂ ਪਾਕਿ ਨੇ 360 ਭਾਰਤੀ ਕੈਦੀਆਂ ਨੂੰ ਰਿਹਾ ਕਰਨ ਦਾ ਕੀਤਾ ਸੀ ਐਲਾਨ।

sss

By

Published : Apr 9, 2019, 12:24 AM IST

ਅੰਮ੍ਰਤਸਰ: ਪਾਕਿਸਤਾਨ ਨੇ 100 ਭਾਰਤੀ ਕੈਦੀਆਂ ਨੂੰ ਸੋਮਵਾਰ ਨੂੰ ਰਿਹਾ ਕੀਤਾ ਹੈ। ਇਹ ਸਾਰੇ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਨ। ਅੰਮ੍ਰਿਤਸਰ ਸਥਿਤ ਅਟਾਰੀ-ਵਾਘਾ ਸੀਮਾ ਦੇ ਰਸਤੇ ਸਾਰੇ ਭਾਰਤੀ ਕੈਦੀ ਆਪਣੇ ਵਤਨ ਪਰਤ ਆਏ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਪਾਕਿਸਤਾਨ ਨੇ 360 ਭਾਰਤੀ ਕੈਦੀਆਂ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਸੀ।

ਵੀਡੀਓ।

ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਦੀ ਜਲ ਸੀਮਾ ਵਿੱਚ ਜਾਣ ਅਤੇ ਅੰਤਰਰਾਸ਼ਟਰੀ ਸਮੁੰਦਰੀ ਸਰਹੱਦਾਂ ਦੀ ਉਲੰਘਣਾ ਨੂੰ ਲੈ ਕੇ ਗਿਰਫ਼ਤਾਰ ਕੀਤਾ ਗਿਆ ਸੀ। ਪਾਕਿ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਐਤਵਾਰ ਨੂੰ ਕਿਹਾ ਸੀ ਕਿ ਸੋਮਵਾਰ ਨੂੰ ਮਛੇਰਿਆਂ ਨੂੰ ਭਾਰਤ ਨੂੰ ਸਪੁਰਦ ਕੀਤਾ ਜਾਵੇਗਾ। ਦੂਜੇ ਪੜਾਅ ਵਿੱਚ 15 ਅਪ੍ਰੈਲ ਨੂੰ ਹੋਰ 100 ਮਛੇਰਿਆਂ ਨੂੰ ਰਿਹਾ ਕੀਤਾ ਜਾਵੇਗਾ। 22 ਅਪ੍ਰੈਲ ਨੂੰ 100 ਅਤੇ 29 ਅਪ੍ਰੈਲ ਨੂੰ ਬਾਕੀ ਬਚੇ 60 ਕੈਦੀ ਰਿਹਾ ਕੀਤੇ ਜਾਣਗੇ। ਚੰਗੇ ਭਾਵ ਨਾਲ ਅਸੀਂ ਇਹ ਫੈਸਲਾ ਕੀਤਾ ਹੈ, ਉਮੀਦ ਹੈ ਭਾਰਤ ਵਲੋਂ ਵੀ ਇਸੇ ਤਰ੍ਹਾਂ ਦਾ ਵਤੀਰਾ ਅਪਣਾਇਆ ਜਾਵੇਗਾ।

ABOUT THE AUTHOR

...view details