ਪੰਜਾਬ

punjab

ETV Bharat / bharat

ਬੀਐੱਸਐੱਫ਼ ਦੇ ਜਵਾਨਾਂ ਨੇ ਪਾਕਿ ਘੁਸਪੈਠੀਏ ਨੂੰ ਉਤਾਰਿਆ ਮੌਤ ਦੇ ਘਾਟ - Border Security Force news

ਸਰਹੱਦੀ ਸੁਰੱਖਿਆ ਦਲ (ਬੀਐਸਐਫ਼) ਦੇ ਜਵਾਨਾਂ ਵੱਲੋਂ ਵੀਰਵਾਰ ਰਾਤ ਨੂੰ ਬਾਰਡਰ ਆਉਟ ਪੋਸਟ-ਭਰੋਵਾਲ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਬੀਐਸਐਫ਼ ਦੇ ਸੂਤਰਾਂ ਮੁਤਾਬਕ ਇਸ ਖੇਤਰ ਵਿੱਚ ਫ਼ੌਜ ਨੇ ਗਸ਼ਤ ਕਰਨ ਵੇਲੇ ਪਾਕਿਸਤਾਨੀ ਡਰੋਨ ਨੂੰ ਤਬਾਹ ਕਰ ਦਿੱਤਾ।

ਫ਼ੋਟੋ

By

Published : Oct 25, 2019, 11:16 AM IST

ਹੁਸ਼ਿਆਰਪੁਰ: ਸਰਹੱਦੀ ਸੁਰੱਖਿਆ ਦਲ (ਬੀਐਸਐਫ਼) ਦੇ ਜਵਾਨਾਂ ਵੱਲੋਂ ਵੀਰਵਾਰ ਰਾਤ ਨੂੰ ਬਾਰਡਰ ਆਉਟ ਪੋਸਟ-ਭਰੋਵਾਲ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਬੀਐਸਐਫ਼ ਮੁਤਾਬਕ ਇਹ ਘਟਨਾ ਰਾਤ ਕਰੀਬ 9:45 ਵਜੇ ਵਾਪਰੀ ਜਦੋਂ ਇੱਕ ਘੁਸਪੈਠੀਏ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਵੇਖਿਆ ਗਿਆ।

ਬੀਐਸਐਫ਼ ਵੱਲੋਂ ਜਾਰੀ ਬਿਆਨ ਮੁਤਾਬਕ ਘੁਸਪੈਠੀਏ ਨੂੰ ਝੋਨੇ ਦੇ ਖੇਤ ਵਿਚ ਸ਼ੱਕੀ ਹਰਕਤ ਕਰਦਿਆਂ ਵੇਖਿਆ ਗਿਆ, ਜਿਸ ਨੂੰ ਵੇਖਦਿਆਂ ਹੀ ਬੀਐਸਐਫ਼ ਦੇ ਜਵਾਨਾਂ ਨੇ ਗ਼ੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਘੁਸਪੈਠੀਏ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਪਹਿਲਾਂ ਬੀਐਸਐਫ਼ ਦੇ ਜਵਾਨਾਂ ਵੱਲੋਂ ਸੋਮਵਾਰ ਦੀ ਰਾਤ ਨੂੰ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਸੈਕਟਰ ਵਿੱਚ ਇੱਕ ਡਰੋਨ ਨੂੰ ਹਰਕਤ ਕਰਦੀਆਂ ਵੇਖਿਆ ਗਿਆ। ਬੀਐਸਐਫ ਦੇ ਸੂਤਰਾਂ ਮੁਤਾਬਕ ਇਸ ਖੇਤਰ ਵਿੱਚ ਗਸ਼ਤ ਕਰਦੀਆਂ ਫ਼ੌਜ ਨੇ ਪਾਕਿਸਤਾਨ ਪਾਸਿਓਂ ਆ ਰਹੇ ਡਰੋਨ ’ਤੇ ਫਾਇਰ ਕਰ ਕੇ ਤਬਾਹ ਕਰ ਦਿੱਤਾ।

ABOUT THE AUTHOR

...view details