ਪੰਜਾਬ

punjab

ETV Bharat / bharat

ਪਾਕਿ ਹੈਕਰ ਨੇ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਦੀ ਵੈਬਸਾਈਟ ਨੂੰ ਕੀਤਾ ਹੈਕ - ਕਸ਼ਮੀਰ ਦੀ ਆਜ਼ਾਦੀ

ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਦੀ ਨਿੱਜੀ ਵੈਬਸਾਈਟ ਨੂੰ ਪਾਕਿਸਤਾਨੀ ਹੈਕਰਾਂ ਨੇ ਹੈਕ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹੈਕਰਾਂ ਨੇ ਵੈੱਬਸਾਈਟ ਨੂੰ ਹੈਕ ਕਰਨ ਤੋਂ ਬਾਅਦ ਕਸ਼ਮੀਰ ਦੀ ਆਜ਼ਾਦੀ ਨਾਲ ਜੁੜੀਆਂ ਗੱਲਾਂ ਵੈਬਸਾਈਟ 'ਤੇ ਲਿਖੀਆਂ ਹਨ।

ਤਸਵੀਰ
ਤਸਵੀਰ

By

Published : Aug 25, 2020, 6:48 PM IST

ਨਵੀਂ ਦਿੱਲੀ: ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਦੀ ਨਿੱਜੀ ਵੈਬਸਾਈਟ ਕਿਸ਼ਨਰੈਡੀ.ਕਾਮ ਨੂੰ ਪਾਕਿਸਤਾਨੀ ਹੈਕਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਵੈੱਬਸਾਈਟ ਨੂੰ ਹੈਕਰਾਂ ਨੇ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਹੈਕ ਕੀਤਾ ਸੀ। ਇਸ ਤੋਂ ਬਾਅਦ ਮੁਫ਼ਤ ਕਸ਼ਮੀਰ ਤੇ ਪਾਕਿਸਤਾਨ ਨਾਲ ਜੁੜੇ ਸੰਦੇਸ਼ ਵੀ ਵੈਬਸਾਈਟ 'ਤੇ ਪਾ ਦਿੱਤੇ ਗਏ ਤੇ ਭਾਰਤ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਗਈ।

ਹੈਦਰਾਬਾਦ 'ਚ ਕਿਸ਼ਨ ਰੈਡੀ ਦੇ ਦਫ਼ਤਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਤੋਂ ਬਾਅਦ, ਵੈਬਸਾਈਟ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।

ਅਜਿਹਾ ਮੰਨਿਆ ਜਾਂ ਰਿਹਾ ਹੈ ਕਿ ਪਾਕਿਸਤਾਨੀ ਹੈਕਰਾਂ ਦਾ ਉਦੇਸ਼ ਕੇਂਦਰੀ ਰਾਜ ਮੰਤਰੀ ਦੀ ਨਿੱਜੀ ਵੈਬਸਾਈਟ ਹੈਕ ਕਰਨਾ ਸੂਚਨਾ ਨੂੰ ਆਮ ਲੋਕਾਂ ਤੱਕ ਪਹੁਚਾਉਣਾ ਸੀ। ਹਾਲਾਂਕਿ, ਜਾਣਕਾਰੀ ਮਿਲੀ ਹੈ ਕਿ ਇਸ ਤਰਤੀਬ ਵਿੱਚ ਕਿਸੇ ਵੀ ਨਿੱਜੀ ਡੇਟਾ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਵੈਬਸਾਈਟ ਉੱਤੇ ਕੋਈ ਸਰਕਾਰੀ ਅੰਕੜਾ ਉਪਲਬਧ ਨਹੀਂ ਸੀ ਤੇ ਸਿਰਫ਼ ਰਾਜ ਮੰਤਰੀ ਦੀ ਨਿੱਜੀ ਜਾਣਕਾਰੀ ਉਪਲਬਧ ਸੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮੰਤਰੀ ਦੀਆਂ ਜਨਤਕ ਗਤੀਵਿਧੀਆਂ ਤੇ ਰਾਜਨੀਤਿਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਵੈਬਸਾਈਟ ਉੱਤੇ ਉਪਲਬਧ ਹੈ।

ABOUT THE AUTHOR

...view details