ਪੰਜਾਬ

punjab

ਪਾਕਿਸਤਾਨ ਹੁਣ ਵੀ ਅੱਤਵਾਦੀਆਂ ਨੂੰ ਦੇ ਰਿਹਾ ਹੈ ਪਨਾਹ: ਵਿਦੇਸ਼ ਮੰਤਰਾਲਾ

By

Published : Oct 23, 2020, 12:20 PM IST

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਮਾਹੌਲ ਦੇ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵੱਲੋਂ ਅੱਤਵਾਦੀ ਐਲਾਨੇ ਗਏ ਮਸੂਦ ਅਜ਼ਹਰ, ਦਾਊਦ ਇਬਰਾਹਿਮ, ਜ਼ਕੀਉਰ ਰਹਿਮਾਨ ਲਖਵੀ ਆਦਿ ਵਿਰੁੱਧ ਵੀ ਪਾਕਿਸਤਾਨ ਨੇ ਕੋਈ ਕਾਰਵਾਈ ਨਹੀਂ ਕੀਤੀ।

ਤਸਵੀਰ
ਤਸਵੀਰ

ਨਵੀਂ ਦਿੱਲੀ: ਐੱਫ਼.ਏ.ਟੀ.ਐੱਫ. ਦੀ ਤਿੰਨ ਦਿਨਾਂ ਆਨਲਾਈਨ ਬੈਠਕ ਵਿੱਚ, ਪਾਕਿਸਤਾਨ ਅੱਤਵਾਦੀ ਸਮੂਹਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰ ਰਿਹਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਮਸੂਦ ਅਜ਼ਹਰ ਅਤੇ ਜ਼ਕੀਉਰ ਰਹਿਮਾਨ ਲਖਵੀ ਵਰਗੇ ਸੰਯੁਕਤ ਰਾਸ਼ਟਰ ਦੁਆਰਾ ਐਲਾਨੇ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ਨੂੰ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣਾ ਜਾਰੀ ਰੱਖਿਆ ਹੋਇਆ ਹੈ।

ਵਿਦੇਸ਼ ਮੰਤਰਾਲੇ (ਐਮ.ਈ.ਏ.) ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਦੇ ਫੰਡਾਂ ਨੂੰ ਰੋਕਣ ਲਈ ‘ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ’ (ਐਫ.ਏ.ਟੀ.ਐੱਫ.) ਦੁਆਰਾ ਨਿਰਦੇਸ਼ਿਤ 27 ਐਕਸ਼ਨ ਪੁਆਇੰਟਾਂ ਵਿੱਚੋਂ ਸਿਰਫ਼ 21 ‘ਤੇ ਕਾਰਵਾਈ ਕੀਤੀ ਹੈ।

ਜਦੋਂ ਐੱਫ.ਏ.ਟੀ.ਐੱਫ ਨੂੰ ਬਲੈਕਲਿਸਟ ਕਰਨ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ.ਏ.ਟੀ.ਐੱਫ ਦੀ ਆਪਣੀ ਕਾਰਵਾਈ ਹੈ ਅਤੇ ਅਜਿਹੀਆਂ ਕਾਰਵਾਈਆਂ ਦੀ ਆਪਣੀ ਪ੍ਰਕਿਰਿਆ ਤੇ ਨਿਯਮ ਹਨ।

ਸ਼੍ਰੀਵਾਸਤਵ ਨੇ ਕਿਹਾ ਕਿ ਪਾਕਿਸਤਾਨ ਨੇ ਐਫ਼.ਏ.ਟੀ.ਐਫ਼. ਵੱਲੋਂ ਸੁਝਾਏ ਗਏ ਕਾਰਜ ਯੋਜਨਾ ਦੇ ਕੁੱਲ 27 ਬਿੰਦੂਆਂ ਵਿੱਚੋਂ ਸਿਰਫ 21 ‘ਤੇ ਕੰਮ ਕੀਤਾ ਹੈ। ਅਜੇ ਛੇ ਮਹੱਤਵਪੂਰਨ ਬਿੰਦੂਆਂ 'ਤੇ ਕੰਮ ਹੋਣਾ ਅਜੇ ਬਾਕੀ ਹੈ।

ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ ਜਾਰੀ ਹੈ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵੱਲੋਂ ਅੱਤਵਾਦੀ ਐਲਾਨੇ ਗਏ ਮਸੂਦ ਅਜ਼ਹਰ, ਦਾਊਦ ਇਬਰਾਹਿਮ, ਜ਼ਕੀਉਰ ਰਹਿਮਾਨ ਲਖਵੀ ਆਦਿ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ।

ABOUT THE AUTHOR

...view details