ਪੰਜਾਬ

punjab

ETV Bharat / bharat

J&K 'ਚੋਂ ਧਾਰਾ- 370 ਹਟਾਏ ਜਾਣ ਤੋਂ ਬਾਅਦ ਪਾਕਿ ਨੇ ਥਾਰ ਐੱਕਸਪ੍ਰੈਸ ਕੀਤੀ ਰੱਦ

ਜੰਮੂ-ਕਸ਼ਮੀਰ 'ਚੋਂ ਧਾਰਾ- 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਸਮਝੌਤਾ ਐੱਕਸਪ੍ਰੈਸ ਤੋਂ ਬਾਅਦ ਹੁਣ ਥਾਰ ਐੱਕਸਪ੍ਰੈਸ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਪਾਕਿ ਨੇ ਥਾਰ ਐੱਕਸਪ੍ਰੈਸ ਕੀਤੀ ਰੱਦ

By

Published : Aug 10, 2019, 4:42 PM IST

ਬਾੜਮੇਰ: ਮੋਦੀ ਸਰਕਾਰ ਦੇ ਇਤਿਹਾਸਿਕ ਫੈਸਲੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਸਮਝੌਤਾ ਐੱਕਸਪ੍ਰੈਸ ਤੋਂ ਬਾਅਦ ਹੁਣ ਥਾਰ ਐੱਕਸਪ੍ਰੈਸ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਉੱਥੇ ਹੀ ਸ਼ਨੀਵਾਰ ਨੂੰ ਥਾਰ ਐੱਕਸਪ੍ਰੈਸ ਮੁਨਾਬਾਵ ਰੇਲਵੇ ਸਟੇਸ਼ਨ ਪੁੱਜੀ, ਤਾਂ ਉੱਥੇ ਹੀ ਥਾਰ ਲਿੰਕ ਐੱਕਸਪ੍ਰੈਸ ਕਰਾਚੀ ਤੋਂ ਜ਼ੀਰੋ ਪੁਆਇੰਟ ਸਟੇਸ਼ਨ ਪੁੱਜ ਗਈ ਹੈ। ਸ਼ਨੀਵਾਰ ਨੂੰ ਥਾਰ ਐੱਕਸਪ੍ਰੈਸ ਆਪਣੇ ਤੈਅ ਸਮੇਂ ਸਵੇਰੇ 6:55 ਉੱਤੇ ਮੁਨਾਬਾਵ ਰੇਲਵੇ ਸਟੇਸ਼ਨ ਪਹੁੰਚੀ।

ਵੀਡੀਓ ਵੇਖਣ ਲਈ ਕਲਿੱਕ ਕਰੋ

ਥਾਰ ਐੱਕਸਪ੍ਰੈਸ 165 ਮੁਸਾਫਰਾਂ ਨੂੰ ਲੈ ਕੇ ਮੁਨਾਬਾਵ ਪਹੁੰਚੀ ਹੈ, ਮੁਨਾਬਾਵ ਵਿੱਚ ਮੁਸਾਫਰਾਂ ਦਾ ਇਮੀਗ੍ਰੇਸ਼ਨ ਹੋ ਰਿਹਾ ਹੈ, ਤਾਂ ਉੱਥੇ ਹੀ ਥਾਰ ਲਿੰਕ ਐੱਕਸਪ੍ਰੈਸ ਵੀ ਕਰਾਚੀ ਤੋਂ ਜ਼ੀਰੋ ਪੁਆਇੰਟ ਸਟੇਸ਼ਨ ਪੁੱਜੀ। ਥਾਰ ਐੱਕਸਪ੍ਰੈਸ ਰਾਹੀਂ ਪਾਕਿਸਤਾਨ ਜਾਣ ਵਾਲੇ ਮੁਸਾਫਰ ਮੁਨਾਬਾਵ ਰੇਲਵੇ ਸਟੇਸ਼ਨ ਉੱਤੇ ਇਮੀਗ੍ਰੇਸ਼ਨ ਤੋਂ ਬਾਅਦ ਭਾਰਤ ਤੋਂ ਪਾਕਿ ਜਾ ਸਕਣਗੇ। ਉੱਥੇ ਹੀ ਪਾਕਿ ਜ਼ੀਰੋ ਪੁਆਇੰਟ ਸਟੇਸ਼ਨ ਉੱਤੇ ਮੁਸਾਫ਼ਰਾਂ ਦਾ ਇਮੀਗ੍ਰੇਸ਼ਨ ਹੋ ਰਿਹਾ ਹੈ। ਥਾਰ ਐੱਕਸਪ੍ਰੈਸ ਸ਼ਨੀਵਾਰ ਦੁਪਹਿਰ ਤੋਂ ਬਾਅਦ ਭਾਰਤ ਦੇ ਮੁਨਾਬਾਵ ਤੋਂ ਪਾਕਿ ਜ਼ੀਰੋ ਪੁਆਇੰਟ ਲਈ ਰਵਾਨਾ ਹੋਵੇਗੀ।

ABOUT THE AUTHOR

...view details