ਕਾਲਾਹਾਂਡੀ: ਮਹਿਲਾ ਨੂੰ ਘਰ ਦੇ ਕੰਮਕਾਜ ਦੇ ਨਾਲ ਨਾਲ ਬਾਹਰ ਦੇ ਕੰਮ ਸਾਂਭਣ 'ਚ ਵੀ ਮਹਾਰਤ ਹਾਸਲ ਹੁੰਦੀ ਹੈ। ਉਹ ਕਦੇ ਵੀ ਕਿਸੀ ਦੇ ਸੁੱਖ ਦੁੱਖ ਦਾ ਧਿਆਨ ਰੱਖਣਾ ਨਹੀਂ ਭੁੱਲਦੀ। ਇਸ ਸਭ ਵਿਚਾਲੇ ਮਹਿਲਾ ਆਪਣੇ ਮਾਸਿਕ ਧਰਮ ਦੌਰਾਨ ਬਹੁਤ ਜ਼ਿਆਦਾ ਪੀੜ੍ਹਾ ਸਹਿਣ ਕਰਦੀ ਹੈ। ਹਾਲਾਂਕਿ ਇਸ ਬਾਰੇ ਕਈ ਜਾਗਰੂਕ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਪਰ ਹੁਣ ਵੀ ਮਾਸਿਕ ਧਰਮ ਦੌਰਾਨ ਸੈਨੇਟਰੀ ਨੈਪਕਿਨ ਦੀ ਵਰਤੋਂ ਜ਼ਿਆਦਾਤਰ ਮਹਿਲਾਵਾਂ ਲਈ ਦੂਰ ਦਾ ਸੁਪਨਾ ਹੈ।
ਪੈਡ ਬਣਾ ਕੇ ਸਫਾਈ ਦਾ ਸੰਦੇਸ਼ ਫੈਲਾ ਰਹੀਆਂ ਕਾਲਾਹਾਂਡੀ ਦੀਆਂ ਮਹਿਲਾਵਾਂ ਇਹ ਮਹਿਲਾਵਾਂ ਲਈ ਇੱਕ ਆਮ ਘਟਨਾ ਹੈ। ਇਸ ਲਈ ਉਹ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਹਨ। ਉਨ੍ਹਾਂ ਨੂੰ ਸਮਝਾਉਂਦੇ ਹੋਏ ਕਾਲਾਹਾਂਡੀ 'ਚ ਭੁਵਨੇਸ਼ਵਰ ਬੇਹਰਾ ਨੌਜਵਾਨ ਸੰਗਠਨ ਅੱਗੇ ਆਇਆ। ਸੰਸਥਾ ਨਾਲ ਜੁੜੀਆਂ 90 ਤੋਂ ਵੱਧ ਔਰਤਾਂ ਅਤੇ ਲੜਕੀਆਂ ਸੈਨੇਟਰੀ ਨੈਪਕਿਨ ਤਿਆਰ ਕਰ ਰਹੀਆਂ ਹਨ ਅਤੇ ਪੇਂਡੂ ਖੇਤਰ ਦੀਆਂ ਔਰਤਾਂ ਵਿਚਾਲੇ ਸਫਾਈ ਦਾ ਸੰਦੇਸ਼ ਫੈਲਾ ਰਹੀਆਂ ਹਨ।
ਸੈਕਟਰੀ ਅਬਿਨਾਸ਼ ਮੁਥ ਨੇ ਕਿਹਾ, "ਅਸੀਂ ਸਾਰੇ ਜੋ ਕੁਦਰਤੀ ਤਰੀਕਿਆਂ ਨਾਲ ਸੜ ਜਾਣ ਵਾਲੇ (ਬਾਇਓਡੀਗਰੇਡੇਬਲ) ਪੈਡ ਬਣਾ ਰਹੇ ਹਾਂ, ਉਹ ਸਾਰੇ ਕੇਰਲ ਭੇਜੇ ਜਾ ਰਹੇ ਹਨ। ਤਿਆਰ ਮਾਲ ਦਾ ਵਪਾਰ ਕੀਤਾ ਜਾ ਰਿਹਾ ਹੈ। ਇਸ ਸਿਖਲਾਈ ਦਾ ਉਦੇਸ਼ ਸਿਖਲਾਈ ਖ਼ਤਮ ਹੋਣ ਤੋਂ ਬਾਅਦ ਸਥਾਨਕ ਬਾਜ਼ਾਰ ਵਿੱਚ ਆਪਣੇ ਸਾਰੇ ਤਿਆਰ ਉਤਪਾਦਾਂ ਨੂੰ ਵੇਚ ਕੇ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ।
ਰਾਸ਼ਟਰੀ ਸਿਹਤ ਸਰਵੇਖਣ ਦੇ ਅਨੁਸਾਰ, ਦੇਸ਼ ਭਰ ਦੀਆਂ ਲਗਭਗ 62 ਫੀਸਦੀ ਔਰਤਾਂ ਆਪਣੇ ਮਾਹਵਾਰੀ ਦੇ ਦੌਰਾਨ ਸਫਾਈ ਦਾ ਧਿਆਨ ਨਹੀਂ ਰੱਖਦੀਆਂ। ਨਾਲ ਹੀ 52 ਫੀਸਦੀ ਕੁੜੀਆਂ ਆਪਣੀ ਪੜ੍ਹਾਈ ਛੱਡਣ ਲਈ ਮਜਬੂਰ ਹਨ ਕਿਉਂਕਿ ਉਹ ਸੈਨੇਟਰੀ ਨੈਪਕਿਨ ਦੀ ਵਰਤੋਂ ਬਾਰੇ ਜਾਣੂ ਨਹੀਂ ਹਨ। ਇਨ੍ਹਾਂ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਸਮਝਦਿਆਂ, ਭੁਵਨੇਸ਼ਵਰ ਬੇਹਰਾ ਯੁਵਾ ਸੰਗਠਨ ਨੇ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਰੋਜ਼ੀ-ਰੋਟੀ ਦਾ ਸਾਧਨ ਮੁਹੱਈਆ ਕਰਵਾਉਣ ਲਈ ਇੱਕ ਸਸ਼ਕਤੀਕਰਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਨਤੀਜੇ ਵਜੋਂ, ਸੰਗਠਨ ਵੱਲੋਂ ਤਿਆਰ ਕੀਤੇ ਸੈਨੇਟਰੀ ਨੈਪਕਿਨ ਨਾ ਸਿਰਫ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ, ਬਲਕਿ ਕੇਰਲ ਵੀ ਭੇਜੇ ਜਾ ਰਹੇ ਹਨ।
ਵਿਦਿਆਰਥੀ ਪਦਮਾਵਤੀ ਪਟੇਲ ਨੇ ਕਿਹਾ, "ਸਾਨੂੰ ਲੋਕਾਂ ਨੂੰ ਇਹ ਸਭ ਕਰਦੇ ਹੋਏ 1 ਸਾਲ ਹੋ ਗਿਆ ਹੈ। ਅਸੀਂ ਸਮਾਜ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਮਾਹਵਾਰੀ ਦੌਰਾਨ ਕੁੜੀਆਂ ਨੂੰ ਸਕੂਲ ਜਾਣ 'ਚ ਬਹੁਤ ਦਰਦ ਹੁੰਦਾ ਹੈ, ਇਸ ਲਈ ਸਾਨੂੰ ਸਕੂਲ ਜਾਣ ਦੀ ਬਹੁਤ ਇੱਛਾ ਨਹੀਂ ਹੁੰਦੀ। ਹੁਣ ਉਹ ਸਕੂਲ ਤੇ ਕਾਲੇਜ ਜਾਣ ਲਈ ਇਸ ਦੀ ਵਰਤੋਂ ਕਰ ਸਕਦੇ ਹਨ।"
ਟ੍ਰੇਨਰ ਸੰਜੁਕਤਾ ਬਾਗ ਨੇ ਕਿਹਾ, "ਬਹੁਤ ਘੱਟ ਔਰਤਾਂ ਅਤੇ ਕੁੜੀਆਂ ਇਨ੍ਹਾਂ ਨੈਪਕਿਨਾਂ ਨੂੰ ਲੈ ਰਹੀਆਂ ਹਨ। ਅਸੀਂ ਸਾਰੇ ਇਨ੍ਹਾਂ ਨੈਪਕਿਨਾਂ ਦੀ ਵਰਤੋਂ ਕਰ ਰਹੇ ਹਾਂ ਅਤੇ ਕਾਲਾਹਾਂਡੀ ਦੇ ਲੋਕਾਂ ਨੂੰ ਇਸ ਦੀ ਜ਼ਰੂਰਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।"
ਇਸ ਸੰਗਠਨ ਦਾ ਸਫ਼ਰ ਹਾਲਾਂਕਿ ਬਹੁਤ ਸੌਖਾ ਨਹੀਂ ਸੀ, ਪਰ ਹੌਲੀ ਹੌਲੀ ਪੇਂਡੂ ਖੇਤਰ ਦੀਆਂ ਕੁੜੀਆਂ ਅਤੇ ਔਰਤਾਂ ਸੈਨੇਟਰੀ ਨੈਪਕਿਨ ਦੀ ਵਰਤੋਂ ਦੀ ਮਹੱਤਤਾ ਨੂੰ ਸਮਝਣ ਲੱਗੀਆਂ। ਇਸ ਤੋਂ ਇਲਾਵਾ, ਸੰਗਠਨ ਦੀ ਇੱਛਾ ਸ਼ਕਤੀ ਦੇ ਮੱਦੇਨਜ਼ਰ, ਨਾਬਾਰਡ ਨੇ ਉਨ੍ਹਾਂ ਲਈ ਸਿਖਲਾਈ ਦੀਆਂ ਸਹੂਲਤਾਂ ਦਾ ਪ੍ਰਬੰਧ ਕਰਕੇ ਮਦਦ ਦਾ ਹੱਥ ਵਧਾਇਆ। ਹੁਣ ਸੰਸਥਾ ਦਾ ਟੀਚਾ ਪੂਰੇ ਜ਼ਿਲ੍ਹੇ ਵਿੱਚ ਅਜਿਹੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਾ ਹੈ।