ਪੰਜਾਬ

punjab

ETV Bharat / bharat

'ਸਰਕਾਰ ਨੇ ਅਰਥਵਿਵਸਥਾ ਨੂੰ ਮੁੜ ਪਟੜੀ ਤੇ ਲਿਆਉਣ ਦੀ ਉਮੀਦ ਛੱਡੀ' - ਨਿਰਮਲਾ ਸੀਤਾਰਮਨ

ਸਾਬਕਾ ਵਿੱਤ ਮੰਤਰੀ ਨੇ ਪੇਸ਼ ਹੋਏ ਬਜਟ ਬਾਰੇ ਕਿਹਾ ਕਿ ਇਸ ਨੂੰ ਵੇਖ ਕੇ ਸਾਬਤ ਹੁੰਦਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਰਥਵਿਵਸਥਾ ਨੂੰ ਪਟੜੀ ਦੀ ਲਿਆਉਣ ਦੀ ਉਮੀਦ ਛੱਡ ਚੁੱਕੀ ਹੈ।

ਪੀ ਚਿਦੰਬਰਮ
ਪੀ ਚਿਦੰਬਰਮ

By

Published : Feb 1, 2020, 9:41 PM IST

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਨੇ ਪੇਸ਼ ਹੋਏ ਆਮ ਬਜਟ ਨੂੰ ਲੈ ਕੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀ ਉਮੀਦ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਕੁਝ ਨਹੀਂ ਕਿਹਾ ਗਿਆ ਹੈ।

ਚਿੰਦਬਰਮ ਨੇ ਪੱਤਰਕਾਰਾਂ ਦੇ ਮੁਖ਼ਾਤਬ ਹੁੰਦਿਆਂ ਕਿਹਾ, "ਮੈਂ ਹਾਲ ਹੀ ਵਿੱਚ ਪਿਛਲੇ ਸਾਲਾਂ ਦੇ ਸਭ ਤੋਂ ਵੱਡੇ ਬਜਟ ਦਾ ਭਾਸ਼ਣ ਦੇਖਿਆ, ਇਹ 160 ਮਿੰਟ ਤੱਕ ਚੱਲਿਆ, ਮੈਨੂੰ ਸਮਝ ਨਹੀਂ ਆਇਆ ਕਿ ਬਜਟ 2020-2021 ਨਾਲ ਕੀ ਨਵਾਂ ਸੰਦੇਸ਼ ਦੇਣ ਦਾ ਇਰਾਦਾ ਸੀ। ਮੈਨੂੰ ਇਸ ਬਜਟ ਵਿੱਚ ਕੋਈ ਯਾਦਗਾਰ ਵਿਚਾਰ ਜਾਂ ਬਿਆਨ ਨਹੀਂ ਦਿਖਿਆ"

ਸਾਬਕਾ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰ ਅਰਥਵਿਵਸਥਾ ਨੂੰ ਪਟੜੀ ਤੇ ਲਿਆਉਣ, ਨਿੱਜੀ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਉਮੀਦ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਨਹੀਂ ਸਵੀਕਾਰ ਕਰ ਰਹੀ ਹੈ ਕਿ ਅਰਥਵਿਵਸਥਾ ਸੰਕਟ ਵਿੱਚ ਹੈ, ਸਰਕਾਰ ਸੁਧਾਰ ਵਿੱਚ ਯਕੀਨ ਨਹੀਂ ਕਰਦੀ,

ਚਿਦੰਬਰਮ ਨੇ ਸਵਾਲ ਕੀਤਾ, ਕੀ ਵਿੱਤ ਮੰਤਰੀ ਨੇ ਆਰਥਿਕ ਸਮੀਖਿਆ ਨਹੀਂ ਪੜ੍ਹੀ, ਮੈਨੂੰ ਲਗਦਾ ਹੈ ਕਿ ਨਹੀਂ ਪੜ੍ਹੀ, ਜਨਤਾ ਅਜਿਹਾ ਬਜਟ ਨਹੀਂ ਚਾਹੁੰਦੀ ਸੀ ਅਤੇ ਇਸ ਬਜਟ ਲਈ ਭਾਜਪਾ ਨੂੰ ਵੋਟ ਨਹੀਂ ਦਿੱਤਾ ਸੀ।

ABOUT THE AUTHOR

...view details