ਹੈਦਰਾਬਾਦ: ਆਲ ਇੰਡੀਆ ਮਜਲਿਸ-ਏ-ਇਤੇਹਦ-ਉਲ-ਮੁਸਿਲਮੀਨ (ਏ.ਆਈ.ਐੱਮ.ਆਈ.ਐੱਮ) ਦੇ ਮੁੱਖੀ ਤੇ ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੂੰ ਚਨੌਤੀ ਦਿੱਤੀ ਹੈ।ਓਵੈਸੀ ਨੇ ਆਖਿਆ ਹੈ ਕਿ ਅਨੁਰਾਗ ਠਾਕੁਰ ਖ਼ੁਦ ਥਾਂ ਤੈਅ ਕਰਨ,ਉਹ ਗੋਲੀ ਖਾਣ ਲਈ ਤਿਆਰ ਹਨ।
ਦਰਅਸਲ, ਓਵੈਸੀ ਅਨੁਰਾਗ ਠਾਕੁਰ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸੀ , ਜਿਸ ਵਿੱਚ ਅਨੁਰਾਗ ਠਾਕੁਰ ਨੇ ਦਿੱਲੀ ਵਿੱਚ ਇੱਕ ਚੋਣਾਵੀਂ ਰੈਲੀ ਵਿੱਚ "ਦੇਸ਼ ਕੇ ਗਦਾਰੋ ਕੋ, ਗੋਲੀ ਮਾਰੋ..." ਵਰਗੀ ਭੜਕਾਊ ਨਾਅਰੇਬਾਜ਼ੀ ਕਾਰਵਾਈ ਸੀ।ਇਸ 'ਤੇ ਓਵੈਸੀ ਨੇ ਕਿਹਾ ਕਿ ਅਨੁਰਾਗ ਠਾਕੁਰ ਥਾਂ ਤੈਅ ਕਰੇ, ਉਹ ਉੱਥੇ ਆ ਕੇ ਗੋਲੀ ਖਾਣ ਲਈ ਤਿਆਰ ਹੈ।
ਓਵੈਸੀ ਨੇ ਆਖਿਆ ਕਿ ਮੈਂ ਤੁਹਾਨੂੰ ਚੁਨੌਤੀ ਦਿੰਦਾ ਹਾਂ ਅਨੁਰਾਗ ਠਾਕੁਰ , ਤੁਸੀਂ ਦੇਸ਼ ਵਿੱਚ ਕੋਈ ਵੀ ਥਾਂ ਦੱਸੋ, ਤੁਸੀਂ ਮੈਂਨੂੰ ਗੋਲੀ ਮਾਰੋਗੇ ਤਾਂ ਮੈਂ ਆਉਣ ਲਈ ਤਿਆਰ ਹਾਂ। ਤੁਹਾਡੇ ਬਿਆਨ ਮੇਰੇ ਦਿਲ ਵਿੱਚ ਡਰ ਪੈਦਾ ਨਹੀਂ ਕਰਦੇ। ਕਿਉਂਕਿ ਸਾਡੀਆਂ ਮਾਤਾਵਾਂ ਤੇ ਭੈਣਾ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਵਿਰੋਧ ਕਰ ਰਹੀਆਂ ਹਨ।ਉਨਾਂ ਦੇਸ਼ ਨੂੰ ਬਚਾਉਣ ਦਾ ਫੈਸਲਾ ਕੀਤਾ ਹੈ।