ਨਵੀਂ ਦਿੱਲੀ: ਅਸਦੁਦੀਨ ਓਵੈਸੀ ਨੇ ਟਵੀਟ ਕਰ ਕੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਕੀਤਾ ਹੈ। ਓਵੈਸੀ ਨੇ ਇੱਕ ਬਿਆਨ ਨਾਲ਼ ਫ਼ੋਟੋ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨੇ ਕਿਹਾ ਕਿ ਭਾਰਤ ਵਿੱਚ ਮੁਸਲਮਾਨ ਕਾਂਗਰਸ ਦੇ ਮਿਹਰਬਾਨੀ 'ਤੇ ਨਹੀਂ ਬਲਕਿ ਬਾਬਾ ਸਾਹੇਬ (ਡਾ.ਭੀਮਰਾਓ ਅੰਬੇਦਕਰ) ਅਤੇ ਅੱਲ੍ਹਾ ਦੀ ਮਿਹਰਬਾਨੀ ਨਾਲ਼ ਹੈ। ਓਵੈਸੀ ਨੇ ਇਸ ਪੋਸਟ ਨੂੰ ਹਿੰਦੀ ਦੇ ਨਾਲ਼-ਨਾਲ਼ ਉਰਦੂ ਵਿੱਚ ਵੀ ਸ਼ੇਅਰ ਕੀਤਾ ਹੈ।
ਇਸ ਪੋਸਟਰ ਵਿੱਚ ਲਿਖਿਆ ਹੈ, ਮੁਸਲਮਾਨ ਹਿੰਦੋਸਤਾਨ ਵਿੱਚ ਹਨ ਤਾਂ ਉਹ ਕਾਂਗਰਸ ਦੀ ਮਿਹਰਬਾਨੀ ਜਾਂ ਫਿਰ ਰਹਿਮ-ਓ-ਕਰਮ ਤੇ ਨਹੀਂ, ਅਸੀਂ ਇੱਥੇ ਬਾਬਾ ਸਾਹੇਬ ਦੇ ਸੰਵਿਧਾਨ ਦੀ ਵਜ੍ਹਾ ਅਤੇ ਅੱਲ੍ਹਾ ਦੀ ਮਿਹਰਬਾਨੀ ਨਾਲ਼ ਹਨ।
ਇਸ ਤੋਂ ਪਹਿਲਾ ਓਵੈਸੀ ਨੇ ਅਯੋਧਿਆ ਰਾਮ ਜਨਮ ਭੂਮੀ ਅਤੇ ਬਾਬਰੀ ਮਸਜ਼ਿਦ ਜ਼ਮੀਨ ਮਾਮਲੇ 'ਤੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਉਸ ਨੇ ਟਵਿੱਟਰ ਖਾਤੇ 'ਤੇ ਲਿਖਿਆ ਸੀ, ਮੈਨੂੰ ਨਹੀਂ ਪਤਾ ਕੀ ਫ਼ੈਸਲਾ ਆਵੇਗਾ ਪਰ ਮੈਂ ਚਾਹੁੰਦਾ ਹੈ ਕਿ ਜਿਹੜਾ ਵੀ ਫ਼ੈਸਲਾ ਆਵੇ ਉਸ ਨਾਲ਼ ਕਾਨੂੰਨ ਦੇ ਹੱਥ ਮਜਬੂਤ ਹੋਣ। ਬਾਬਰੀ ਮਸਜ਼ਿਦ ਨੂੰ ਢਾਹੁਣਾ ਕਾਨੂੰਨੀ ਮਜ਼ਾਕ ਸੀ।
ਇੰਨਾ ਹੀ ਨਹੀਂ ਰਾਸ਼ਟਰੀ ਸਵੈ ਸੇਵਾ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਹਿੰਦੂ ਰਾਸ਼ਟਰ ਵਾਲੇ ਬਿਆਨ ਤੇ ਓਵੈਸੀ ਨੇ ਕਿਹਾ ਸੀ ਕਿ ਭਾਗਵਤ ਭਾਰਤ ਨੂੰ ਹਿੰਦੂ ਰਾਸ਼ਟਰ ਦੱਸ ਕੇ ਇੱਥੇ ਮੇਰਾ ਇਤਿਹਾਸ ਖ਼ਤਮ ਨਹੀਂ ਕਰ ਸਕਦੇ। ਉਹ ਇਹ ਨਹੀਂ ਕਹਿ ਸਕਦੇ ਕਿ ਸਾਡੀ ਸੰਸਕ੍ਰਿਤੀ, ਆਸਥਾ ਅਤੇ ਪਹਿਚਾਣ ਹਿੰਦੂਆਂ ਨਾਲ਼ ਜੁੜੀ ਹੋਈ ਹੈ, ਭਾਰਤ ਨਾ ਕਦੇ ਹਿੰਦੂ ਰਾਸ਼ਟਰ ਸੀ, ਨਾ ਹੈ ਅਤੇ ਨਾ ਹੀ ਕਦੇ ਬਣੇਗਾ।