ਪੰਜਾਬ

punjab

ETV Bharat / bharat

ਭੋਪਾਲ ਰੇਲਵੇ ਸਟੇਸ਼ਨ 'ਤੇ ਫੁੱਟਓਵਰ ਬ੍ਰਿਜ ਦਾ ਹਿੱਸਾ ਡਿੱਗਿਆ, ਦਰਜਨਾਂ ਜ਼ਖ਼ਮੀ - Overbridge falls on platform number 2

ਮੱਧ ਪ੍ਰਦੇਸ਼ ਦੇ ਭੋਪਾਲ ਰੇਲਵੇ ਸਟੇਸ਼ਨ 'ਤੇ ਫੁੱਟਓਵਰ ਬ੍ਰਿਜ ਦਾ ਇੱਕ ਹਿੱਸਾ ਡਿਗ ਗਿਆ ਜਿਸ ਕਰਕੇ ਹਾਦਸੇ 'ਚ ਘੱਟੋ-ਘੱਟ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਫੁੱਟਓਅਰ ਬ੍ਰਿਜ ਦਾ ਹਿੱਸਾ ਡਿੱਗਿਆ
ਫੁੱਟਓਅਰ ਬ੍ਰਿਜ ਦਾ ਹਿੱਸਾ ਡਿੱਗਿਆ

By

Published : Feb 13, 2020, 10:49 AM IST

Updated : Feb 13, 2020, 11:05 AM IST

ਮੱਧ ਪ੍ਰਦੇਸ਼: ਭੋਪਾਲ ਰੇਲਵੇ ਸਟੇਸ਼ਨ 'ਤੇ ਫੁੱਟਓਵਰ ਬ੍ਰਿਜ ਦਾ ਇੱਕ ਹਿੱਸਾ ਡਿਗ ਗਿਆ ਜਿਸ ਕਰਕੇ ਹਾਦਸੇ 'ਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਭੋਪਾਲ ਰੇਲਵੇ ਸਟੇਸ਼ਨ

ਹਾਦਸਾ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਸਟੇਸ਼ਨ 'ਤੇ ਯਾਤਰੀਆਂ ਦੀ ਗਿਣਤੀ ਘੱਟ ਹੁੰਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਟੇਸ਼ਨ ਮਾਸਟਰ ਨੂੰ ਪਹਿਲਾਂ ਹੀ ਪਲੇਟਫਾ਼ਰਮ ਢਹਿ ਜਾਣ ਵਾਲੇ ਪੁਲ ਬਾਰੇ ਸ਼ਿਕਾਇਤ ਕੀਤੀ ਗਈ ਸੀ ਪਰ ਇਸ ਸਭ ਦੇ ਬਾਵਜੂਦ ਸਟੇਸ਼ਨ ਮਾਸਟਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।

ਇਸ ਕਾਰਨ ਪਲੇਟਫ਼ਾਰਮ 2 'ਤੇ ਬਾਅਦ ਇਹ ਘਟਨਾ ਵਾਪਰੀ। ਹਾਦਸੇ ਤੋਂ ਬਾਅਦ ਪਲੇਟਫਾਰਮ 2 'ਤੇ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਦੂਜੇ ਸਟੇਸ਼ਨਾਂ 'ਤੇ ਪਲੇਟਫ਼ਾਰਮ ਨੰਬਰ ਵੱਲ ਮੋੜ ਦਿੱਤਾ ਗਿਆ।

ਹਾਦਸੇ ਤੋਂ ਬਾਅਦ, ਇਹ ਸੁਆਲ ਖੜ੍ਹੇ ਹੋ ਰਹੇ ਹਨ ਕਿ ਰੇਲਵੇ ਅਧਿਕਾਰੀਆਂ ਨੇ ਸ਼ਿਕਾਇਤ ਦੇ ਬਾਵਜੂਦ ਪੁਲ ਦੀ ਮੁਰੰਮਤ ਦਾ ਕੰਮ ਕਿਉਂ ਨਹੀਂ ਕੀਤਾ ਤੇ ਇੰਨੇ ਵੱਡੇ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ।

Last Updated : Feb 13, 2020, 11:05 AM IST

ABOUT THE AUTHOR

...view details