ਪੰਜਾਬ

punjab

ETV Bharat / bharat

ਤੇਲੰਗਾਨਾ ਵਿੱਚ ਪਿਛਲੇ 10 ਦਿਨਾਂ ਤੋਂ 2000 ਤੋਂ ਵੱਧ ਕੋਰੋਨਾ ਪੌਜ਼ੀਟਿਵ ਲੋਕ ਲਾਪਤਾ: ਸੂਤਰ - ਕੋਵਿਡ-19

ਤੇਲੰਗਾਨਾ ਵਿਚ ਪਿਛਲੇ 10 ਦਿਨਾਂ ਤੋਂ ਲਗਭਗ 2 ਹਜ਼ਾਰ ਲੋਕ, ਜਿਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਲਿਆ ਗਿਆ ਸੀ ਉਹ ਲਾਪਤਾ ਹੋ ਗਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕਾਂ ਦੇ ਟੈਸਟ ਪੌਜ਼ੀਟਿਵ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਸਿਹਤ ਵਿਭਾਗ ਦੀ ਕਿਸੇ ਪੜਤਾਲ ਤੋਂ ਬਚਣ ਲਈ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ।

ਫ਼ੋਟੋ।
ਫ਼ੋਟੋ।

By

Published : Jul 17, 2020, 7:34 AM IST

ਹੈਦਰਾਬਾਦ: ਤੇਲੰਗਾਨਾ ਵਿਚ ਕੋਵਿਡ-19 ਦੀ ਤੇਜ਼ੀ ਨਾਲ ਟੈਸਟਿੰਗ ਸ਼ੁਰੂ ਕੀਤੇ ਜਾਣ ਦੇ ਬਾਅਦ ਪਿਛਲੇ 10 ਦਿਨਾਂ ਵਿਚ ਵੱਖ-ਵੱਖ ਸਰਕਾਰੀ ਹਸਪਤਾਲਾਂ / ਕੇਂਦਰਾਂ ਵਿਚ 2 ਹਜ਼ਾਰ ਤੋਂ ਜ਼ਿਆਦਾ ਕੋਵਿਡ-19 ਪੌਜੀਟਿਵਲਮਰੀਜ਼ ਲਾਪਤਾ ਹੋ ਗਏ ਹਨ, ਤੇਲੰਗਾਨਾ ਸਿਹਤ ਮੰਤਰਾਲੇ ਦੇ ਸੂਤਰਾਂ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਸੂਤਰਾਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ, "2000 ਤੋਂ ਵੱਧ ਵਿਅਕਤੀ ਜਿਨ੍ਹਾਂ ਨੇ ਕੋਵਿਡ -19 ਦੇ ਟੈਸਟ ਕਰਵਾਏ ਅਤੇ ਵੱਖ-ਵੱਖ ਸਰਕਾਰੀ ਹਸਪਤਾਲਾਂ / ਕੇਂਦਰਾਂ ਵਿਚ ਪੌਜ਼ੀਟਿਵ ਪਾਏ ਗਏ ਉਹ ਪਿਛਲੇ 10 ਦਿਨਾਂ ਤੋਂ ਸੂਬੇ ਵਿੱਚ ਤੇਜ਼ੀ ਨਾਲ ਟੈਸਟਿੰਗ ਸ਼ੁਰੂ ਹੋਣ ਤੋਂ ਬਾਅਦ ਲਾਪਤਾ ਹੋ ਗਏ ਹਨ।"

ਸੂਤਰਾਂ ਅਨੁਸਾਰ ਸਿਹਤ ਅਤੇ ਨਗਰ ਨਿਗਮ ਦੇ ਅਧਿਕਾਰੀ ਮਰੀਜ਼ਾਂ ਨੂੰ ਗ਼ਲਤ ਫੋਨ ਨੰਬਰ ਅਤੇ ਰਿਹਾਇਸ਼ੀ ਪਤੇ ਦੇ ਗਏ ਜਿਸ ਤੋਂ ਬਾਅਦ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।

ਤੇਲੰਗਾਨਾ ਵਿਚ ਵੀਰਵਾਰ ਨੂੰ 1,676 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ, ਜਿਸ ਕਾਰਨ ਸੂਬੇ ਵਿੱਚ ਪੀੜਤਾਂ ਦੀ ਕੁੱਲ ਗਿਣਤੀ 41,018 ਹੋ ਗਈ ਹੈ। ਵੀਰਵਾਰ ਨੂੰ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 396 ਹੋ ਗਈ ਹੈ।

ਕੁੱਲ ਮਾਮਲਿਆਂ ਵਿਚੋਂ, 27,295 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ ਅਤੇ 13,328 ਮਰੀਜ਼ ਕੁਆਰੰਟੀਨ ਹਨ ਜਾਂ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ।

ABOUT THE AUTHOR

...view details