ਪੰਜਾਬ

punjab

ETV Bharat / bharat

ਸਾਡੇ ਨਿਯਮ ਪੁਰਾਣੇ ਹੋ ਗਏ ਹਨ, ਇਹ ਕਰ ਰਹੇ ਚੀਨੀ ਕੰਪਨੀਆਂ ਦੀ ਮਦਦ: ਨਿਤਿਨ ਗਡਕਰੀ

ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿੱਚ ਕੁਝ ਨਿਯਮ ਹਨ ਜੋ ਪੁਰਾਣੇ ਹੋ ਗਏ ਹਨ ਅਤੇ ਚੀਨੀ ਕੰਪਨੀਆਂ ਦੀ ਮਦਦ ਕਰ ਰਹੇ ਹਨ।

ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ
ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ

By

Published : Jul 4, 2020, 7:01 AM IST

ਨਵੀਂ ਦਿੱਲੀ: ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੁਝ ਅਜਿਹੇ ਨਿਯਮ ਹਨ ਜੋ ਪੁਰਾਣੇ ਹੋ ਚੁੱਕੇ ਹਨ ਅਤੇ ਚੀਨੀ ਕੰਪਨੀਆਂ ਦੀ ਮਦਦ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਰਾਸ਼ਟਰੀ ਹਿੱਤ ਵਿੱਚ ਉਨ੍ਹਾਂ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਭਾਰਤੀ ਫਰਮਾਂ ਨੂੰ ਲਾਭ ਹੋਵੇਗਾ।

ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਚੀਨ ਦੇ ਵਿਰੋਧ ਪ੍ਰਦਰਸ਼ਨ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਦੇ ਤਾਜ਼ਾ ਕਦਮਾਂ ਦੀ ਵੀ ਹਮਾਇਤ ਕੀਤੀ। ਨਿਤਿਨ ਗਡਕਰੀ ਨੇ ਚੀਨ ਵਿਰੁੱਧ ਚੁੱਕੇ ਕਦਮਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਰਤੀ ਉੱਦਮੀਆਂ ਅਤੇ ਠੇਕੇਦਾਰਾਂ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ।

ਗਡਕਰੀ ਨੇ ਕਿਹਾ ਕਿ ਭਾਰਤ, ਚੀਨੀ ਕੰਪਨੀਆਂ ਨੂੰ ਰਾਜ ਮਾਰਗਾਂ ਦੇ ਪ੍ਰਾਜੈਕਟਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ, ਜਿਨ੍ਹਾਂ ਵਿੱਚ ਸੰਯੁਕਤ ਉੱਦਮ ਸ਼ਾਮਲ ਹਨ। ਬਿਜਲੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਕੰਪਨੀਆਂ ਨੂੰ ਬਿਜਲੀ ਸਪਲਾਈ ਉਪਕਰਣ ਅਤੇ ਚੀਨ ਤੋਂ ਦਰਾਮਦ ਕਰਨ ਲਈ ਸਰਕਾਰ ਦੀ ਇਜਾਜ਼ਤ ਦੀ ਲੋੜ ਹੋਵੇਗੀ।

ਇਸ ਦੇ ਨਾਲ ਹੀ ਕੇਂਦਰੀ ਮੰਤਰੀ ਗਡਕਰੀ ਨੇ ਕਿਹਾ, “ਸਵੈ-ਨਿਰਭਰ ਭਾਰਤ ਨੂੰ ਚੀਨ ਨਾਲ ਨਾ ਜੋੜੋ। ਸਾਨੂੰ ਦੁਨੀਆ ਵਿੱਚ ਆਪਣੀ ਪ੍ਰਤੀਯੋਗਤਾ ਵਧਾਉਣੀ ਪਵੇਗੀ ਅਤੇ ਇਸ ਲਈ ਸਾਨੂੰ ਘੱਟ ਲਾਗਤ ਵਾਲੀ ਪੂੰਜੀ ਦੀ ਲੋੜ ਹੈ, ਸਾਨੂੰ ਐੱਮਐੱਸਐੱਮਈਜ਼ ਵਿੱਚ ਆਪਣੀ ਟੈਕਨਾਲੌਜੀ ਅਤੇ ਵਿਦੇਸ਼ੀ ਨਿਵੇਸ਼ ਨੂੰ ਵਧਾਉਣ ਦੀ ਜ਼ਰੂਰਤ ਹੈ।" ਉਨ੍ਹਾਂ ਕਿਹਾ ਕਿ 2 ਮਹੀਨੇ ਪਹਿਲਾਂ, ਸਾਨੂੰ ਵਿਸ਼ੇਸ਼ ਉਡਾਣਾਂ ਰਾਹੀਂ ਚੀਨ ਤੋਂ ਪੀਪੀਈ ਕਿੱਟਾਂ ਆਯਾਤ ਕਰਨੀਆਂ ਪਈਆਂ ਸਨ। ਅੱਜ ਸਾਡੇ ਐੱਮਐੱਸਐੱਮਜ਼ ਚੰਗੀ ਗੁਣਵੱਤਾ ਵਾਲੀਆਂ ਕਿੱਟਾਂ ਬਣਾ ਰਹੇ ਹਨ ਅਤੇ ਅਸੀਂ ਹਰ ਦਿਨ 5 ਲੱਖ ਕਿੱਟਾਂ ਤਿਆਰ ਕਰ ਰਹੇ ਹਾਂ।

ਲੱਦਾਖ ਵਿੱਚ ਭਾਰਤ ਅਤੇ ਚੀਨੀ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ੁੱਕਰਵਾਰ ਨੂੰ ਲੇਹ ਗਏ ਸਨ। ਪੀਐੱਮ ਨੇ ਇਸ ਦੌਰਾਨ ਭਾਰਤੀ ਫੌਜੀਆਂ ਨੂੰ ਉਤਸ਼ਾਹਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਚੀਨ ਨੂੰ ਕੁਝ ਸਖ਼ਤ ਸੰਦੇਸ਼ ਵੀ ਦਿੱਤੇ। ਚੀਨ ਨੂੰ ਸੰਦੇਸ਼ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ- ਵਿਸਥਾਰਵਾਦ ਦਾ ਦੌਰ ਖ਼ਤਮ ਹੋ ਗਿਆ ਹੈ। ਵਿਸਥਾਰਵਾਦ ਵਿਸ਼ਵ ਸ਼ਾਂਤੀ ਅਤੇ ਸਮੁੱਚੀ ਮਨੁੱਖਤਾ ਲਈ ਖਤਰਾ ਹੈ। ਵਿਸਥਾਰਵਾਦ ਨੇ ਮਨੁੱਖਜਾਤੀ ਨੂੰ ਤਬਾਹ ਕਰ ਦਿੱਤਾ।

ABOUT THE AUTHOR

...view details