ਪੰਜਾਬ

punjab

ਉੜੀਸਾ: ਤੂਫ਼ਾਨ 'ਫੈਨੀ' ਕਾਰਨ ਹੋਈ 34 ਲੋਕਾਂ ਦੀ ਮੌਤ ,1.80 ਕਰੋੜ ਲੋਕ ਪ੍ਰਭਾਵਿਤ

By

Published : May 6, 2019, 3:25 AM IST

ਚੱਕਰਵਾਤੀ ਤੂਫ਼ਾਨ 'ਫੈਨੀ' ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ ਹੈ। ਇਸ ਚੱਕਰਵਾਤੀ ਤੂਫ਼ਾਨ ਕਾਰਨ ਲਗਭਗ 11 ਜ਼ਿਲ੍ਹਿਆਂ ਦੇ 14,835 ਪਿੰਡਾ ਦੇ 1.80 ਕਰੋੜ ਲੋਕ ਪ੍ਰਭਾਵਤ ਹੋਏ ਹਨ।

'ਫੈਨੀ' ਕਾਰਨ ਹੋਈ 34 ਲੋਕਾਂ ਦੀ ਮੌਤ ,1.80 ਕਰੋੜ ਲੋਕ ਪ੍ਰਭਾਵਿਤ

ਭੁਵਨੇਸ਼ਵਰ: ਉੜੀਸਾ 'ਚ ਚੱਕਰਵਾਤੀ ਤੂਫਾਨ 'ਫੈਨੀ' ਦੀ ਲਪੇਟ 'ਚ ਆ ਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 34 ਹੋ ਚੁੱਕੀ ਹੈ। ਸੂਬੇ ਦੇ ਲਗਭਗ 10 ਹਜ਼ਾਰ ਪਿੰਡਾਂ ਅਤੇ 52 ਸ਼ਹਿਰੀ ਖੇਤਰਾਂ 'ਚ ਰਾਹਤ ਅਤੇ ਮੁੜ ਵਸੇਬਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੂਫ਼ਾਨ ਕਾਰਨ ਲਗਭਗ 1 ਕਰੋੜ ਤੋਂ ਵੀ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਅਧਿਕਾਰੀਆਂ ਮੁਤਾਬਕ 240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੇ ਇਸ ਤੂਫ਼ਾਨ ਕਾਰਨ ਸ਼ੁੱਕਰਵਾਰ ਨੂੰ ਤੇਜ਼ ਮੀਂਹ ਅਤੇ ਹਵਾਵਾਂ ਚੱਲੀਆਂ। ਤੂਫ਼ਾਨ ਦੇ ਕਮਜ਼ੋਰ ਪੈਣ ਅਤੇ ਪੱਛਮੀ ਬੰਗਾਲ 'ਚ ਦਸਤਕ ਦੇਣ ਤੋਂ ਪਹਿਲਾਂ ਇਸ ਦੀ ਲਪੇਟ 'ਚ ਆਏ ਕਸਬਿਆਂ ਅਤੇ ਪਿੰਡਾਂ 'ਚ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਕਈ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ।ਰੇਲਵੇ ਤੇ ਹਵਾਈ ਸੇਵਾ ਬਹਾਲ
ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਨੇ ਉੜੀਸਾ 'ਚ ਚੱਕਰਵਾਤ 'ਫੈਨੀ' ਕਾਰਨ ਬੰਦ ਕੀਤੀਆਂ ਟ੍ਰੇਨਾ ਬਹਾਲ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਕਲਕੱਤਾ ਹਵਾਈ ਅੱਡੇ ਤੋਂ ਵੀ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਪ੍ਰਧਾਨ ਮੰਤਰੀ ਮੋਦੀ ਜਾ ਸਕਦੇ ਹਨ ਉੜੀਸਾ

ABOUT THE AUTHOR

...view details