ਪੰਜਾਬ

punjab

ETV Bharat / bharat

ਕਿਸਾਨਾਂ ਦੀ ਆਮਦਨ ਨੂੰ ਚਾਰ ਗੁਣਾ ਤੱਕ ਵਧਾ ਸਕਦੀ ਹੈ ਜੈਵਿਕ ਖੇਤੀ: ਹਰਸਿਮਰਤ ਬਾਦਲ - Organic farming can increase farmers income

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਸਾਂਝੇ ਤੌਰ ਉੱਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪਹਿਲੇ ਆਰਗੈਨਿਕ ਮੇਲੇ ਦਾ ਉਦਘਾਟਨ ਕੀਤਾ।

Harsimrat Badal
ਹਰਸਿਮਰਤ ਬਾਦਲ

By

Published : Feb 22, 2020, 2:19 PM IST

ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪਹਿਲੇ ਆਰਗੈਨਿਕ ਮੇਲੇ ਦੀ ਸ਼ੁਰੂਆਤ ਹੋਈ। ਇਸ ਮੇਲੇ ਦਾ ਮੰਤਵ ਭਾਰਤ ਦੀਆਂ ਮਹਿਲਾ ਕਿਸਾਨਾਂ ਨੂੰ ਅੱਗੇ ਲੈ ਕੇ ਆਉਣਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਸਾਂਝੇ ਤੌਰ ਉੱਤੇ ਇਸ ਮੇਲੇ ਦਾ ਉਦਘਾਟਨ ਕੀਤਾ।

ਹਰਸਿਮਰਤ ਬਾਦਲ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਮਨਿਸਟਰੀ ਆਫ ਫੂਡ ਪ੍ਰੋਸੈਸਿੰਗ ਦੇ ਸਾਂਝੇ ਉਪਰਾਲੇ ਨਾਲ ਹੋ ਰਿਹਾ ਇਹ ਜੈਵਿਕ ਮੇਲਾ ਆਪਣੇ ਆਪ ਵਿਚ ਖਾਸ ਹੈ।

ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਜੈਵਿਕ ਖੇਤੀ ਕਿਸਾਨਾਂ ਦੀ ਆਮਦਨ ਨੂੰ ਚਾਰ ਗੁਣਾ ਤੱਕ ਵਧਾ ਸਕਦੀ ਹੈ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਮੇਲੇ ਵਿੱਚ ਆਉਣ।

ਉਦਘਾਟਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਸਮ੍ਰਿਤੀ ਇਰਾਨੀ ਨਾਲ ਮਿਲ ਕੇ ਕਈ ਸਟਾਲਾਂ ਦਾ ਦੌਰਾ ਵੀ ਕੀਤਾ । ਫ਼ਾਜ਼ਿਲਕਾ ਤੋਂ ਆਏ ਕਿੰਨੂੰ ਅਤੇ ਆਰਗੈਨਿਕ ਬੇਰਾਂ ਦਾ ਸੁਆਦ ਵੀ ਹਰਸਿਮਰਤ ਕੌਰ ਬਾਦਲ ਨੇ ਲਿਆ।

ABOUT THE AUTHOR

...view details