ਹੈਦਰਾਬਾਦ: ਤੂਫਾਨ ਦੇ ਪ੍ਰਭਾਵਾਂ ਕਾਰਨ ਤੇਲੰਗਾਨਾ ਵਿੱਚ ਬੀਤੇ ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ ਹੈ। ਭਾਰੀ ਮੀਂਹ ਕਾਰਨ ਸ਼ਹਿਰ 'ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਹੁਣ ਤੱਕ ਸੂਬੇ 'ਚ ਮੀਂਹ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ।
ਤੇਲੰਗਾਨਾ 'ਚ ਭਾਰੀ ਮੀਂਹ ਕਾਰਨ 11 ਲੋਕਾਂ ਦੀ ਮੌਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਪਾਣੀ ਭਰਣ ਕਾਰਨ ਕੋਟੀ, ਬੇਗਮ ਬਾਜ਼ਾਰ, ਨਾਮਪੱਲੀ, ਬਸ਼ੀਰਬਾਗ, ਨਾਰਾਇਣਗੁੜਾ ਅਤੇ ਹੋਰ ਥਾਵਾਂ 'ਤੇ ਸੜਕਾਂ ਬੰਦ ਹੋ ਗਈਆਂ ਹਨ। ਕਈ ਖੇਤਰਾਂ 'ਚ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ। ਜਿਸ ਕਾਰਨ ਮੋਟਰਸਾਈਕਲਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਇੱਕ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ।
ਤੇਲੰਗਾਨਾ 'ਚ ਭਾਰੀ ਮੀਂਹ ਕਾਰਨ 11 ਲੋਕਾਂ ਦੀ ਮੌਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਵਿਧਾਇਕ ਸੁਧੀਰ ਰੈੱਡੀ ਨੇ ਐਲਬੀ ਨਗਰ ਦੇ ਆਲੇ ਦੁਆਲੇ ਦੇ ਪਾਣੀ ਨਾਲ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ਹਿਮਾਯਤਸਾਗਰ ਪ੍ਰਾਜੈਕਟ ਭਾਰੀ ਮੀਂਹ ਕਾਰਨ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਿਆ ਹੈ। ਮੌਸਮ ਵਿਭਾਗ ਵੱਲੋਂ ਜੀਐਚਐਮਸੀ ਅਤੇ ਰੰਗਾਰੇਡੀ ਜ਼ਿਲ੍ਹੇ ਵਿੱਚ ਅਲਰਟ ਕੀਤਾ ਗਿਆ ਸੀ।
ਤੇਲੰਗਾਨਾ 'ਚ ਭਾਰੀ ਮੀਂਹ ਕਾਰਨ 11 ਲੋਕਾਂ ਦੀ ਮੌਤ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਦੱਸ ਦਈਏ ਕਿ ਮੌਸਮ ਵਿਭਾਗ ਨੇ ਹੈਦਰਾਬਾਦ ਸਣੇ ਰਾਜ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਿਸ ਕਾਰਨ ਮੌਸਮ ਵਿਭਾਗ ਨੇ ਹੈਦਰਾਬਾਦ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਹੈ। ਆਈਐਮਡੀ ਹੈਦਰਾਬਾਦ ਨੇ ਉੱਤਰੀ ਅਤੇ ਪੱਛਮੀ ਤੇਲੰਗਾਨਾ ਜ਼ਿਲ੍ਹਿਆਂ ਵਿੱਚ ਵੀ ਚਿਤਾਵਨੀ ਜਾਰੀ ਕੀਤੀ ਹੈ। ਪੂਰਬੀ ਅਤੇ ਕੇਂਦਰੀ ਤੇਲੰਗਾਨਾ ਜ਼ਿਲ੍ਹਿਆਂ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ।
11 ਲੋਕਾਂ ਦੀ ਮੌਤ
ਭਾਰੀ ਮੀਂਹ ਕਾਰਨ ਬੁੱਧਵਾਰ ਨੂੰ ਹੈਦਰਾਬਾਦ ਦੇ ਬੈਂਡਲਾਗੁਡਾ ਖੇਤਰ ਵਿੱਚ ਇੱਕ ਬੋਲਡਰ ਇੱਕ ਮਕਾਨ 'ਤੇ ਆ ਡਿੱਗਿਆ ਜਿਸ 'ਚ ਇੱਕ ਬੱਚੇ ਸਣੇ 8 ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ 3 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਸ ਤੋਂ ਅਲਾਵਾ 3 ਹੋਰ ਲੋਕਾਂ ਦੀ ਮੌਤ ਹੋਈ ਹੈ।
ਆਪਦਾ ਪ੍ਰਬੰਧਨ ਦੇ ਡਾਇਰੈਕਟਰ ਵਿਸ਼ਵਜੀਤ ਨੇ ਲੋਕਾਂ ਨੂੰ ਬੇਲੋੜਾ ਬਾਹਰ ਨਾ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 90 ਤੋਂ ਵੱਧ ਟੀਮਾਂ ਕਿਸੇ ਵੀ ਆਫ਼ਤ ਨਾਲ ਨਜਿੱਠਣ ਲਈ ਤਿਆਰ ਹਨ।