ਪੰਜਾਬ

punjab

ETV Bharat / bharat

ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਲਾਈ ਅੱਗ, ਧਾਰਾ 144 ਲਾਗੂ - ਕਿਸਾਨ ਅੰਦੋਲਨ

ਖੇਤੀ ਸੁਧਾਰ ਕਾਨੂੰਨ ਖ਼ਿਲਾਫ ਕਿਸਾਨ ਅੰਦੋਲਨ ਘੱਟ ਹੋਣ ਦਾ ਨਾਂਅ ਨਹੀ ਲੈ ਰਿਹਾ। ਇਸ ਦੇ ਵਿਰੋਧ ਵਿੱਚ ਅੱਜ ਸਵੇਰੇ ਇੰਡੀਆ ਗੇਟ ਦੇ ਨੇੜੇ ਯੂਥ ਕਾਂਗਰਸ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ।ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਇੱਕ ਟਰੈਕਟਰ ਨੂੰ ਅੱਗ ਲਾ ਕੇ ਸਾੜ ਦਿੱਤਾ। ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ

ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਲਾਈ ਅੱਗ, ਧਾਰਾ 144 ਲਾਗੂ
ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਲਾਈ ਅੱਗ, ਧਾਰਾ 144 ਲਾਗੂ

By

Published : Sep 28, 2020, 10:31 AM IST

Updated : Sep 28, 2020, 2:28 PM IST

ਨਵੀਂ ਦਿੱਲੀ: ਖੇਤੀ ਸੁਧਾਰ ਕਾਨੂੰਨ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਉਗ੍ਰ ਹੁੰਦਾ ਜਾ ਰਿਹਾ ਹੈ। ਸੋਮਵਾਰ ਸਵੇਰੇ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਨੇ ਦਿੱਲੀ ਵਿਖੇ ਇੰਡੀਆ ਗੇਟ ਦੇ ਨੇੜੇ ਟ੍ਰੈਕਟਰ ਨੂੰ ਅੱਗ ਲਾ ਕੇ ਪ੍ਰਦਰਸ਼ਨ ਕੀਤਾ। ਇਥੇ ਉਨ੍ਹਾਂ ਨੇ ਟਰੈਕਟਰ ਨੂੰ ਪਲਟ ਕੇ ਅੱਗ ਲਾ ਦਿੱਤੀ। ਉਸੇ ਸਮੇਂ, ਜਦੋਂ ਪੁਲਿਸ ਉਨ੍ਹਾਂ ਕੋਲ ਪੁੱਜੀ ਤਾਂ ਪ੍ਰਦਰਸ਼ਨਕਾਰੀ ਮੌਕੇ ਤੋਂ ਫਰਾਰ ਹੋ ਗਏ। ਬਾਅਦ 'ਚ ਦਿੱਲੀ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਲਾਈ ਅੱਗ, ਧਾਰਾ 144 ਲਾਗੂ

ਪੁਲਿਸ ਦੇ ਮੁਤਾਬਕ ਪ੍ਰਦਸ਼ਨਕਾਰੀਆਂ ਵਿੱਚ 12 ਤੋਂ 15 ਲੋਕ ਸ਼ਾਮਲ ਸਨ। ਪੁਲਿਸ ਨੇ ਇੰਡੀਆ ਗੇਟ ਵਿਖੇ ਟਰੈਕਟਰ ਸਾੜਨ ਦੇ ਦੋਸ਼ ਹੇਠ ਪੰਜਾਬ ਵਿੱਚ ਰਹਿਣ ਵਾਲੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਇੱਕ ਇਨੋਵਾ ਕਾਰ ਵੀ ਜ਼ਬਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀ ਇਸ ਗੱਡੀ 'ਚ ਸਵਾਰ ਹੋ ਕੇ ਦਿੱਲੀ ਆਏ ਸਨ। ਪੁਲਿਸ ਵੱਲੋਂ ਉਨ੍ਹਾਂ ਤੋਂ ਪੂਰੀ ਘਟਨਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਲਾਈ ਅੱਗ, ਧਾਰਾ 144 ਲਾਗੂ

ਇਸ ਦੌਰਾਨ ਜਦੋਂ ਪੁਲਿਸ ਉਨ੍ਹਾਂ ਕੋਲ ਪੁੱਜੀ ਤਾਂ ਪ੍ਰਦਰਸ਼ਨਕਾਰੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੇ ਮੁਤਾਬਕ ਪ੍ਰਦਸ਼ਨਕਾਰੀਆਂ ਵਿੱਚ 12 ਤੋਂ 15 ਲੋਕ ਸ਼ਾਮਲ ਸਨ।

ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਲਾਈ ਅੱਗ, ਧਾਰਾ 144 ਲਾਗੂ

ਇਸ ਸਬੰਧ 'ਚ ਤਿਲਕ ਮਾਰਗ ਥਾਣੇ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਲਾਈ ਅੱਗ, ਧਾਰਾ 144 ਲਾਗੂ

ਦੱਸ ਦਈਏ ਕਿ ਬੀਤੇ ਦਿਨੀਂ ਖੇਤੀ ਬਿਲਾਂ 'ਤੇ ਰਾਸਟਰਪਤੀ ਨੇ ਆਪਣੇ ਹਸਤਾਖ਼ਰ ਕਰ ਦਿੱਤੇ ਹਨ। ਜਿਸ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਗਏ ਹਨ।

ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਲਾਈ ਅੱਗ, ਧਾਰਾ 144 ਲਾਗੂ
Last Updated : Sep 28, 2020, 2:28 PM IST

ABOUT THE AUTHOR

...view details