ਪੰਜਾਬ

punjab

ETV Bharat / bharat

ਦੇਸ਼ ਦੇ ਇਕਲੌਤੇ ਕੋਰੋਨਾ ਮੁਕਤ ਰਾਜ ਸਿੱਕਿਮ 'ਚ ਆਇਆ ਪਹਿਲਾ ਪੌਜ਼ੀਟਿਵ ਮਾਮਲਾ - coronavirus

ਦੇਸ਼ ਦੇ ਇਕਲੌਤੇ ਕੋਰੋਨਾ ਮੁਕਤ ਰਾਜ ਸਿੱਕਿਮ 'ਚ ਸ਼ਨੀਵਾਰ ਨੂੰ ਸਿੱਕਿਮ 'ਚ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਇਆ ਵਿਅਕਤੀ 25 ਸਾਲਾ ਵਿਦਿਆਰਥੀ ਹੈ ਅਤੇ ਹਾਲ ਹੀ ਵਿੱਚ ਉਹ ਦਿੱਲੀ ਤੋਂ ਵਾਪਸ ਆਇਆ ਸੀ।

only corona free state in the country reports its first case
ਦੇਸ਼ ਦੇ ਇਕਲੌਤੇ ਕੋਰੋਨਾ ਮੁਕਤ ਰਾਜ ਸਿੱਕਿਮ 'ਚ ਆਇਆ ਪਹਿਲਾ ਪੌਜ਼ੀਟਿਵ ਮਾਮਲਾ

By

Published : May 24, 2020, 9:31 AM IST

ਗੰਗਟੋਕ: ਸਿੱਕਿਮ ਦੇਸ਼ ਦਾ ਇਕਲੌਤਾ ਰਾਜ ਸੀ ਜੋ ਹੁਣ ਤੱਕ ਕੋਰੋਨਾ ਤੋਂ ਬਚਿਆ ਹੋਇਆ ਸੀ। ਸ਼ਨੀਵਾਰ ਨੂੰ ਸਿੱਕਿਮ 'ਚ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਇਆ ਵਿਅਕਤੀ 25 ਸਾਲਾ ਵਿਦਿਆਰਥੀ ਹੈ ਅਤੇ ਹਾਲ ਹੀ ਵਿੱਚ ਉਹ ਦਿੱਲੀ ਤੋਂ ਵਾਪਸ ਆਇਆ ਸੀ।

ਸਿਹਤ ਵਿਭਾਗ ਦੇ ਡਾਇਰੈਕਟਰ-ਕਮ-ਸੈਕਟਰੀ, ਪੇਂਪਾ ਸ਼ੇਰਿੰਗ ਭੂਟੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਦਿਆਰਥੀ ਦਾ ਨਮੂਨਾ ਜਾਂਚ ਲਈ ਸਿਲੀਗੁੜੀ ਦੇ ਨਾਰਥ ਬੰਗਾਲ ਮੈਡੀਕਲ ਕਾਲਜ ਅਤੇ ਹਸਪਤਾਲ ਭੇਜਿਆ ਗਿਆ ਸੀ। ਰਿਪੋਰਟ ਆਉਣ 'ਤੇ ਉਸ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਰੇਲਵੇ ਅਗਲੇ 10 ਦਿਨਾਂ 'ਚ ਚਲਾਏਗੀ 2600 ਮਜ਼ਦੂਰ ਸਪੈਸ਼ਲ ਟ੍ਰੇਨਾਂ

ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੱਖਣੀ ਸਿੱਕਮ ਦੇ ਰਬੰਗਲਾ ਦਾ ਵਸਨੀਕ ਹੈ ਅਤੇ ਉਸ ਦਾ ਇਲਾਜ ਸਰ ਥੂਥੋਬ ਨਾਮਗਿਆਲ ਮੈਮੋਰੀਅਲ ਹਸਪਤਾਲ ਵਿਖੇ ਚੱਲ ਰਿਹਾ ਹੈ। ਭੂਟੀਆ ਨੇ ਕਿਹਾ ਕਿ ਵਿਦਿਆਰਥੀ ਦਿੱਲੀ ਵਿਚ ਰਹਿ ਰਿਹਾ ਸੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਸੀ।

ਕੋਰੋਨਾ ਵਾਇਰਸ ਵਿਸ਼ਵ ਦੇ ਨਾਲ-ਨਾਲ ਭਾਰਤ ਵਿੱਚ ਵੀ ਤਬਾਹੀ ਮਚਾ ਰਹੀ ਹੈ। ਰਿਪੋਰਟਾਂ ਮੁਤਾਬਕ ਇਹ ਵਾਇਰਸ 180 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ, ਹੁਣ ਤੱਕ ਇਸ ਨਾਲ ਸਾਢੇ ਤਿੰਨ ਲੱਖ ਤੋਂ ਵੀ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ। ਵਿਸ਼ਵ ਭਰ ਵਿੱਚ 53 ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ।

ABOUT THE AUTHOR

...view details