ਨਵੀਂ ਦਿੱਲੀ: ਹਰੀਨਗਰ ਤੋਂ ਪਿਆਜ਼ ਚੋਰੀ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ, ਹਰੀਨਗਰ ਵਿੱਚ ਦਿਨ ਦਿਹਾੜੇ ਦੋ ਵਿਅਕਤੀ ਮੋਟਰਸਾਈਕਲ 'ਤੇ ਆਏ ਤੇ ਪਿਆਜ਼ ਦੀਆਂ 2 ਬੋਰੀਆਂ ਚੋਰੀ ਕਰਕੇ ਲੈ ਗਏ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਪਰ ਹਾਲੇ ਤੱਕ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਦਿੱਲੀ ਦੇ ਹਰੀਨਗਰ ਵਿੱਚ ਪਿਆਜ਼ ਹੋਏ ਚੋਰੀ, ਵੇਖੋ ਵੀਡੀਓ - ਦਿੱਲੀ ਦੇ ਹਰੀਨਗਰ ਵਿੱਚ ਪਿਆਜ਼ ਹੋਏ ਚੋਰੀ
ਤੁਸੀਂ ਚੋਰੀ ਦੀਆਂ ਕਈ ਘਟਨਾਵਾਂ ਬਾਰੇ ਸੁਣਿਆ ਹੋਵੇਗਾ ਪਰ ਦਿੱਲੀ ਦੇ ਹਰੀਨਗਰ ਤੋਂ ਪਿਆਜ਼ ਚੋਰੀ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।
ਸੀਸੀਟੀਵੀ ਵਿੱਚ ਕੈਦ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੋਟਰ ਸਾਈਕਲ 'ਤੇ 3 ਨੌਜਵਾਨ ਆਉਂਦੇ ਹਨ ਤੇ ਆਪਣੇ ਆਲੇ-ਦੁਆਲੇ ਵੇਖ ਕੇ ਪਿਆਜ਼ ਦੀਆਂ 2 ਬੋਰੀਆਂ ਮੋਟਰਸਾਈਕਲ 'ਤੇ ਰੱਖ ਕੇ ਲੈ ਜਾਂਦੇ ਹਨ। ਉੱਥੇ ਹੀ ਪੀੜਤ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਇਹ ਘਟਨਾ ਵੀਰਵਾਰ ਨੂੰ ਵਾਪਰੀ ਤੇ ਹਾਲੇ ਤੱਕ ਚੋਰਾਂ ਦਾ ਪਤਾ ਨਹੀਂ ਲੱਗਿਆ ਹੈ ਕਿ ਇਹ ਚੋਰੀ ਕਰਨ ਵਾਲੇ ਕੌਣ ਸਨ?
ਦੱਸ ਦਈਏ, ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਕਿ ਲੋਕ ਪਿਆਜ਼ ਦੀ ਚੋਰੀ ਕਰਨ ਲਈ ਮਜਬੂਰ ਹੋ ਗਏ ਹਨ। ਹੁਣ ਵੇਖਣਾ ਹੋਵੇਗਾ ਕਿ ਪਿਆਜ਼ ਦੀਆਂ ਕੀਮਤਾਂ ਘੱਟ ਹੋਣਗੀਆਂ ਜਾਂ ਫਿਰ ਹੁਣ ਪਿਆਜ਼ ਦੀ ਵੀ ਚੋਰੀ ਹੁੰਦੀ ਰਹੇਗੀ?