ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ੍ਰੀਨਗਰ ਦੇ ਹਬਕ ਚੌਕ 'ਤੇ ਬੁੱਧਵਾਰ ਨੂੰ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਇੱਕ ਨਾਗਰਿਕ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਇਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਸ੍ਰੀਨਗਰ ਦੇ ਹਬਕ ਚੌਕ 'ਤੇ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ, ਇੱਕ ਨਾਗਰਿਕ ਜ਼ਖ਼ਮੀ - ਸ੍ਰੀਨਗਰ ਵਿੱਚ ਅੱਤਵਾਦੀ ਹਮਲਾ
ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿੱਚ ਗ੍ਰਨੇਡ ਹਮਲਾ ਕੀਤਾ, ਜਿਸ ਵਿੱਚ ਇੱਕ ਨਾਗਰਿਕ ਜ਼ਖ਼ਮੀ ਹੋਇਆ ਹੈ।
ਫ਼ੋਟੋ
ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗ੍ਰਨੇਡ ਸੁੱਟੇ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਫ਼ਰਾਰ ਹੋ ਗਏ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਪੂਰੀ ਤਰ੍ਹਾ ਨਾਲ ਘੇਰ ਲਿਆ ਹੈ ਅਤੇ ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
Last Updated : Jan 8, 2020, 5:00 PM IST