ਨਵੀਂ ਦਿੱਲੀ: ਕਸਟਮ ਵਿਭਾਗ ਦੀ ਟੀਮ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ 805 ਗ੍ਰਾਮ ਸੋਨਾ ਦੇ 4 ਕਟਪੀਸ ਬਿਸਕੁਟ ਵੀ ਬਰਾਮਦ ਹੋਏ ਹਨ।
ਆਈਜੀਆਈ ਏਅਰਪੋਰਟ 'ਤੇ 30 ਲੱਖ ਦੇ ਸੋਨੇ ਸਮੇਤ ਇੱਕ ਕਾਬੂ - 30 ਲੱਖ ਦੇ ਸੋਨੇ ਸਮੇਤ ਇੱਕ ਕਾਬੂ
ਕਸਟਮ ਵਿਭਾਗ ਦੀ ਟੀਮ ਨੇ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਜੋ 805 ਗ੍ਰਾਮ ਸੋਨੇ ਦੇ 4 ਕਟਪੀਸ ਬਿਸਕੁਟ ਗ਼ੈਰ ਕਾਨੂੰਨੀ ਢੰਗ ਨਾਲ ਜੇਦਾਹ ਤੋਂ ਭਾਰਤ ਲਿਆ ਰਿਹਾ ਸੀ।
ਫ਼ੋਟੋ
ਕਸਟਮਸ ਦੇ ਸੰਯੁਕਤ ਕਮਿਸ਼ਨਰ ਨਿਰੰਜਨ ਸੀਸੀ ਨੇ ਦੱਸਿਆ ਕਿ ਭਾਰਤੀ ਹਵਾਈ ਯਾਤਰੀ ਜੇਦਾਹ ਤੋਂ ਭਾਰਤ ਆਇਆ ਸੀ। ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਗ੍ਰੀਨ ਚੈਨਲ ਨੂੰ ਪਾਰ ਕਰਦਿਆਂ, ਜਦੋਂ ਕਸਟਮ ਵਿਭਾਗ ਦੇ ਅਧਿਕਾਰੀ ਨੇ ਉਸ ਦੀ ਅਤੇ ਉਸ ਦੇ ਸਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ 4 ਸੋਨੇ ਦੇ ਬਿਸਕੁਟ ਦੇ ਟੁਕੜੇ ਮਿਲੇ। ਜਿਸਦੀ ਕੀਮਤ 30 ਲੱਖ 82 ਹਜ਼ਾਰ ਰੁਪਏ ਤੋਂ ਵੱਧ ਹੈ। ਕਸਟਮ ਅਨੁਸਾਰ ਸੋਨੇ ਦੇ ਇਹ ਕਟਪੀਸ ਯਾਤਰੀ ਨੇ ਟ੍ਰਾਊਜ਼ਰ ਵਿੱਚ ਲੁਕੋਏ ਹੋਏ ਸੀ। ਗ੍ਰਿਫਤਾਰ ਕੀਤੇ ਗਏ ਭਾਰਤੀ ਹਵਾਈ ਯਾਤਰੀ ਖ਼ਿਲਾਫ਼ ਧਾਰਾ 110 ਕਸਟਮ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।