ਅੰਬਾਲਾ: ਕਿਸਾਨ ਸੰਗਠਨਾਂ ਦੇ ਕਹਿਣ ’ਤੇ ਪੂਰੇ ਦੇਸ਼ ’ਚ ਅੱਜ ਸਾਰੇ ਟੌਲ ਪਲਾਜਿਆਂ ਨੂੰ ਫ਼ਰੀ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈਕੇ ਅੰਬਾਲਾ ’ਤੇ ਸ਼ੰਭੂ ਬੈਰੀਅਰ ਸਥਿਤ ਟੌਲ ਪਲਾਜਾ ਨੂੰ ਫ਼ਰੀ ਕਰਵਾ ਦਿੱਤਾ ਗਿਆ ਹੈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।
ਸ਼ੰਭੂ ਬਾਰਡਰ ’ਤੇ ਇੱਕ ਵਾਰ ਫੇਰ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਕੀਤੀ ਗਈ ਤੈਨਾਤ - ਹਰਿਆਣਾ
ਅੰਬਾਲਾ ਦੇ ਐੱਸਪੀ ਰਾਜੇਸ਼ ਕਾਲੀਆ ਨੇ ਦੱਸਿਆ ਕਿ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਭਾਰੀ ਗਿਣਤੀ ’ਚ ਪੰਜਾਬ ਤੋਂ ਟ੍ਰੈਕਟਰ ਟਰਾਲੀਆਂ ’ਤੇ ਸਵਾਰ ਕਿਸਾਨ ਹਰਿਆਣਾ ’ਚ ਦਾਖ਼ਲ ਹੋ ਸਕਦੇ ਹਨ। ਜਿਸ ਕਾਰਣ ਭਾਰੀ ਪੁਲਿਸ ਫੋਰਸ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਤਾਂਕਿ ਉਨ੍ਹਾਂ ਨੂੰ ਹਰਿਆਣਾ ’ਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ।
ਤਸਵੀਰ
ਉੱਥੇ ਹੀ ਅੰਬਾਲਾ ਪ੍ਰਸ਼ਾਸ਼ਨ ਵੱਲੋਂ ਭਾਰੀ ਪੁਲਿਸ ਫੋਰਸ, ਵਾਟਰ ਕੈਨਨ ਦੀਆਂ ਗੱਡੀਆਂ, ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ, ਅੱਥਰੂ ਗੈਸ ਦੇ ਗੋਲਿਆਂ ਦੀਆਂ ਮਸ਼ੀਨਾਂ ਸ਼ੰਭੂ ਬੈਰੀਅਰ ’ਤੇ ਤੈਨਾਤ ਕੀਤੀਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆ ਅੰਬਾਲਾ ਦੇ ਐੱਸਪੀ ਰਾਜੇਸ਼ ਕਾਲੀਆ ਨੇ ਦੱਸਿਆ ਕਿ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਭਾਰੀ ਗਿਣਤੀ ’ਚ ਪੰਜਾਬ ਤੋਂ ਟ੍ਰੈਕਟਰ ਟਰਾਲੀਆਂ ’ਤੇ ਸਵਾਰ ਕਿਸਾਨ ਹਰਿਆਣਾ ’ਚ ਦਾਖ਼ਲ ਹੋ ਸਕਦੇ ਹਨ। ਜਿਸ ਕਾਰਣ ਭਾਰੀ ਪੁਲਿਸ ਫੋਰਸ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਤਾਂਕਿ ਉਨ੍ਹਾਂ ਨੂੰ ਹਰਿਆਣਾ ’ਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ।
Last Updated : Dec 12, 2020, 7:52 PM IST