ਤਿਰੂਵਨੰਤਪੁਰਮ : ਕੇਰਲ 'ਚ ਕੋਰੋਨਾ ਮਹਾਂਮਾਰੀ ਦੇ ਕਹਿਰ ਕਾਰਨ ਲੋਅਰ ਪ੍ਰਾਇਮਰੀ, ਮੀਡੀਅਮ ਸਕੂਲ ਤੇ ਕਾਲੇਜ ਤੱਕ ਦੀ ਪੜ੍ਹਾਈ ਕਰਨ ਵਾਲੇ ਜਿਆਦਾਤਰ ਵਿਦਿਆਰਥੀ ਆਨਲਾਈਨ ਤਕਨੀਕਾਂ ਦਾ ਸਹਾਰਾ ਲੈ ਰਹੇ ਹਨ। ਵਿਦਿਆਰਥੀ ਆਪਣੀਆਂ ਕਲਾਸਾਂ, ਪ੍ਰੀਖਿਆਵਾਂ ਤੇ ਹੋਰਨਾਂ ਗਤੀਵਿਧੀਆਂ ਦੇ ਲਈ ਆਨਲਾਈਨ ਕੰਮ ਕਰ ਰਹੇ ਹਨ।
ਕੋਰੋਨਾ ਕਾਲ 'ਚ ਓਨਮ ਦਾ ਤਿਉਹਾਰ ਹੋਇਆ ਆਨਲਾਈਨ,ਪੋਸ਼ਾਕਾਂ ਪਾ ਕੇ ਬੱਚਿਆਂ ਨੇ ਮੋਹਿਆ ਮਨ - ਓਨਮ ਦਾ ਤਿਉਹਾਰ ਹੋਇਆ ਆਨਲਾਈਨ
ਓਨਮ ਕੇਰਲ ਦੇ ਸਭ ਤੋਂ ਮਸ਼ਹੂਰ ਤਿਉਹਾਰਾਂ ਚੋਂ ਇੱਕ ਹੈ। ਇਸ ਨੂੰ ਚੰਗਮ ਨਾਂਅ ਦੇ ਮਲਯਾਲਮ ਮਹੀਨੇ 'ਚ ਧਰਮਨਿਰਪੱਖ ਤੌਰ 'ਤੇ ਮਨਾਇਆ ਜਾਂਦਾ ਹੈ। ਕੋਰੋਨਾ ਕਾਲ 'ਚ ਇਹ ਤਿਉਹਾਰ ਵਿਦਿਆਰਥੀਆਂ ਲਈ ਆਨਲਾਈਨ ਹੋ ਗਿਆ ਹੈ। ਵੇਖੋ ਖ਼ਾਸ ਰਿਪੋਰਟ
![ਕੋਰੋਨਾ ਕਾਲ 'ਚ ਓਨਮ ਦਾ ਤਿਉਹਾਰ ਹੋਇਆ ਆਨਲਾਈਨ,ਪੋਸ਼ਾਕਾਂ ਪਾ ਕੇ ਬੱਚਿਆਂ ਨੇ ਮੋਹਿਆ ਮਨ ਕੇਰਲ 'ਚ ਓਨਮ ਦਾ ਤਿਉਹਾਰ](https://etvbharatimages.akamaized.net/etvbharat/prod-images/768-512-8621646-thumbnail-3x2-onam.jpg)
ਤਾਜਾ ਘਟਨਾਕ੍ਰਮ 'ਚ ਕਮ ਓਨਮ (Come Onam) ਤਿਉਹਾਰ ਵਿੱਚ ਵੀ ਆਨਲਾਈਨ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਕਾਲਜ ਅਤੇ ਸਕੂਲਾਂ ਵਿੱਚ ਜੀਵੰਤ ਰੂਪ 'ਚ ਮਨਾਏ ਜਾਂਦੇ ਓਨਮ ਦੇ ਜਸ਼ਨ ਨੂੰ ਵਿਦਿਆਰਥੀ ਯਾਦ ਕਰਦੇ ਹਨ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਇਸ ਵਾਰ ਸਥਾਨਕ ਬੱਚੇ ਓਨਮ ਨਾਲ ਜੁੜੇ ਖ਼ਾਸ ਸੱਭਿਆਚਾਰਕ ਪ੍ਰੋਗਰਾਮਾਂ ਦੇ ਆਨਲਾਈਨ ਮਨਾਏ ਜਾ ਰਹੇ ਜਸ਼ਨ ਨਾਲ ਸੰਤੁਸ਼ਟ ਦਿਖੇ।
ਵਿਦਿਆਰਥੀਆਂ ਨੇ ਪੁਰਾਤਨ ਕਥਾਵਾਂ ਰਾਕਸ਼ਸ ਰਾਜਾ ਮਹਾਬਲੀ ਤੇ ਭਗਵਾਨ ਵਿਸ਼ਨੂੰ ਦੇ ਵਾਮਨ ਅਵਾਤਾਰ ਦੇ ਰੂਪ ਵਾਲੇ ਕਪੜੇ ਪਾਏ। ਅਜਿਹੀਆਂ ਪੋਸ਼ਾਕਾਂ ਓਨਮ 'ਤੇ ਆਧਾਰਤ ਪੌਰਾਣਿਕ ਕਥਾਵਾਂ ਬਾਰੇ ਦੱਸਦੀਆਂ ਹਨ। ਓਨਮ ਦੀਆਂ ਸ਼ੁਭਕਾਮਨਾਵਾਂ ਦੇ ਸੰਦੇਸ਼ ਆਨਲਾਈਨ ਭੇਜੇ ਜਾਣਾ ਵਿਦਿਆਰਥੀਆਂ ਲਈ ਬਿਲਕੁੱਲ ਨਵਾਂ ਤਜ਼ਰਬਾ ਰਿਹਾ।