ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਦੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਕਈ ਸਖ਼ਤ ਕਦਮ ਚੁੱਕ ਰਹੀ ਹੈ। ਦੇਸ ਵਿੱਚ ਲੱਗੇ ਲੌਕਡਾਊਨ ਕਾਰਨ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਲਾ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਮਹਾਮਾਰੀ ਵਿਰੁੱਧ ਡੱਟ ਕੇ ਲੜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਅੱਜ ਰਾਤ 9 ਵਜੇ ਆਪਣੇ ਘਰਾਂ ਦੀ ਬਿਜਲੀ ਬੰਦ ਕਰ ਆਮ ਲੋਕਾਂ 'ਚ ਆਤਮ ਵਿਸ਼ਵਾਸ਼ ਪੈਦਾ ਕਰਨ ਲਈ ਦੇਸ਼ ਵਾਸੀਆਂ ਨੂੰ ਆਪਣੇ ਘਰਾਂ 'ਚ ਦੀਵੇ, ਮੋਮਬੱਤੀਆਂ ਜਾਂ ਆਪਣੇ ਮੋਬਾਇਲ ਫੋਨ ਦੀਆਂ ਟਾਰਚਾਂ ਜਗਾ ਕੇ ਇਕਜੁਟਤਾ ਦਾ ਪ੍ਰਗਟਾਵਾਂ ਦਿਖਾਉਣ ਲਈ ਅਪੀਲ ਕੀਤੀ।
ਮੋਦੀ ਦੀ ਅਪੀਲ 'ਤੇ ਅੱਜ ਦੀਵਿਆਂ ਦੀ ਰੌਸ਼ਨੀ ਨਾਲ ਲੋਕ ਕਰਨਗੇ ਇਕਜੁੱਟਤਾ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਅੱਜ ਦੇਸ਼ ਵਾਸੀ ਕੋਰੋਨਾ ਵਿਰੁੱਧ ਜੰਗ ਵਿੱਚ ਆਪਣੇ ਘਰਾਂ 'ਚ ਦੀਵੇ, ਮੋਮਬੱਤੀਆਂ ਅਤੇ ਟਾਰਚਾਂ ਬਾਲ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਨਗੇ।
ਅੱਜ ਮੋਦੀ ਦੀ ਅਪੀਲ 'ਤੇ ਦੀਵਿਆਂ ਦੀ ਰੌਸ਼ਨੀ ਨਾਲ ਲੋਕ ਕਰਨਗੇ ਇੱਕਜੁਟਤਾ ਦਾ ਪ੍ਰਗਟਾਵਾਂ
ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 3 ਅਪ੍ਰੈਲ ਨੂੰ ਆਪਣੇ ਵੀਡੀਓ ਸੁਨੇਹੇ ਵਿੱਚ ਦੇਸ਼ ਵਾਸੀਆਂ ਦੇ ਨਾਮ ਆਪਣੀ ਇਹ ਅਪੀਲ ਜਾਰੀ ਕੀਤੀ ਸੀ।
ਇਸ ਤੋਂ ਪਹਿਲਾ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕੋੋਰਨਾ ਵਿਰੁੱਧ ਲੜਣ ਲਈ ਇੱਕ ਦਿਨ ਦਾ ਜਨਤਾ ਕਰਫਿਊ ਲਗਾਉਣ ਦੀ ਅਪੀਲ ਕੀਤੀ ਸੀ ਅਤੇ ਕੋਰੋਨਾ ਵਿਰੁੱਧ ਮੁਹਰਲੀ ਕਤਾਰ ਵਿੱਚ ਲੜ ਰਹੇ ਲੋਕਾਂ ਦੀ ਹੌਸਲਾ ਅਫ਼ਜ਼ਾਈ ਲਈ ਤਾੜੀਆਂ ਵਜਾੳੇੁਣ ਲਈ ਕਿਹਾ ਸੀ। ਜਿਸ ਨੂੰ ਭਾਰਤ ਵਾਸੀਆਂ ਨੇ ਪੂਰੀ ਸ਼ਿੱਦਤ ਨਾਲ ਨਿਭਾਇਆ ਸੀ।
Last Updated : Apr 5, 2020, 11:24 AM IST