ਨਵੀਂ ਦਿੱਲੀ: ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ-ਕੇਅਰ ਫੰਡ ਵਿੱਚ ਦਾਨ ਕਰਨ ਵਾਲੀ ਰਾਸ਼ੀ ਉੱਤੇ ਆਮਦਨੀ ਟੈਕਸ ਵਿੱਚ 100 ਫੀਸਦੀ ਕਟੌਤੀ ਮਿਲੇਗੀ। ਮੰਗਲਵਾਰ ਨੂੰ ਸਰਕਾਰ ਨੇ ਆਮਦਨ ਟੈਕਸ, ਜੀਐਸਟੀ, ਕਸਟਮਜ਼ ਤੇ ਐਕਸਾਈਜ਼ ਟੈਕਸ ਰਿਟਰਨ ਭਰਨ, ਆਮਦਨ ਟੈਕਸ ਵਿੱਚ ਛੋਟ ਪ੍ਰਾਪਤ ਕਰਨ ਲਈ ਵੱਖ-ਵੱਖ ਨਿਵੇਸ਼ਾਂ ਤੇ ਭੁਗਤਾਨਾਂ ਦੇ ਮਾਮਲੇ ਵਿੱਚ ਟੈਕਸ ਅਦਾ ਕਰਨ ਵਾਲਿਆਂ ਅਤੇ ਕਾਰੋਬਾਰੀਆਂ ਨੂੰ ਕਾਨੂੰਨੀ ਤੌਰ ਉੱਤੇ ਲਾਗੂ ਕਰਨ ਲਈ ਇੱਕ ਆਰਡੀਨੈਂਸ ਜਾਰੀ ਕੀਤਾ ਹੈ।
ਰਾਸ਼ਟਰਪਤੀ ਨੇ ਮੰਗਲਵਾਰ ਨੂੰ “ਕਰ ਅਤੇ ਹੋਰ ਕਾਨੂੰਨਾਂ (ਵੱਖ ਵੱਖ ਵਿਵਸਥਾਵਾਂ ਵਿੱਚ ਰਾਹਤ) ਆਰਡੀਨੈਂਸ 2020” ਬਾਰੇ ਆਪਣੀ ਸਿਫ਼ਾਰਸ਼ ਦਿੱਤੀ। ਇਸ ਆਰਡੀਨੈਂਸ ਦੇ ਜ਼ਰੀਏ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਉਸੇ ਤਰ੍ਹਾਂ ਯੋਗਦਾਨ ਪਾਉਣ 'ਤੇ 100 ਫੀਸਦੀ ਟੈਕਸ ਛੋਟ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਦਾਨ ਕਰਨ 'ਤੇ ਆਮਦਨ ਟੈਕਸ ਐਕਟ ਦੀ ਧਾਰਾ 80 ਦੇ ਤਹਿਤ 100 ਫ਼ੀਸਦੀ ਟੈਕਸ ਕਟੌਤੀ ਕੀਤੀ ਜਾਵੇਗੀ। ਕੁੱਲ ਆਮਦਨੀ ਦੇ 10 ਫ਼ੀਸਦੀ ਕਟੌਤੀ ਦੀ ਸੀਮਾ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਦਾਨ ਕਰਨ 'ਤੇ ਲਾਗੂ ਨਹੀਂ ਹੋਵੇਗੀ।