ਪੰਜਾਬ

punjab

ETV Bharat / bharat

ਰਾਸ਼ਟਰੀ ਤਕਨਾਲੋਜੀ ਦਿਵਸ: ਪੀਐਮ ਨੇ ਕੋਰੋਨਾ ਦੇ ਫਰੰਟਲਾਈਨ ਯੋਧਿਆਂ ਨੂੰ ਕੀਤਾ ਸਲਾਮ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਟਵੀਟ ਕਰਦਿਆਂ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਤਰੀਕਿਆਂ 'ਤੇ ਖੋਜ ਅਤੇ ਨਵੀਨਤਾ ਲਈ ਅੱਗੇ ਰਹਿ ਕੇ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ।

ਫ਼ੋਟੋ।
ਫ਼ੋਟੋ।

By

Published : May 11, 2020, 11:50 AM IST

ਨਵੀ ਦਿੱਲੀ: ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਿਰੁੱਧ ਲੜਾਈ ਵਿੱਚ ਤਕਨਾਲੋਜੀ ਦੇ ਖ਼ੇਤਰ ਵਿੱਚ ਕੰਮ ਕਰ ਰਹੇ ਕੋਰੋਨਾ ਯੋਧਿਆਂ ਨੂੰ ਸਲਾਮ ਕੀਤਾ।

ਉਨ੍ਹਾਂ ਇੱਕ ਟਵੀਟ ਵਿੱਚ ਲਿਖਿਆ, "ਅੱਜ ਤਕਨਾਲੋਜੀ ਸੰਸਾਰ ਨੂੰ ਕੋਵਿਡ -19 ਤੋਂ ਮੁਕਤ ਬਣਾਉਣ ਦੇ ਯਤਨਾਂ ਵਿੱਚ ਬਹੁਤ ਮਦਦ ਕਰ ਰਹੀ ਹੈ। ਮੈਂ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਤਰੀਕਿਆਂ 'ਤੇ ਖੋਜ ਅਤੇ ਨਵੀਨਤਾ ਲਈ ਅੱਗੇ ਰਹਿ ਕੇ ਕੰਮ ਕਰਨ ਵਾਲਿਆਂ ਨੂੰ ਸਲਾਮ ਕਰਦਾ ਹਾਂ। ਅਸੀਂ ਇੱਕ ਸਿਹਤਮੰਦ ਅਤੇ ਬਿਹਤਰ ਗ੍ਰਹਿ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਦੇ ਰਹੀਏ।

ਰਾਸ਼ਟਰੀ ਤਕਨਾਲੋਜੀ ਦਿਵਸ ਰਾਜਸਥਾਨ ਦੇ ਪੋਖਰਨ ਵਿੱਚ ਕੀਤੇ ਗਏ ਭੂਮੀਗਤ ਪ੍ਰਮਾਣੂ ਪਰੀਖਿਆਵਾਂ ਦੀ ਵਰ੍ਹੇਗੰਢ ਦਾ ਪ੍ਰਤੀਕ ਹੈ। 1998 ਵਿੱਚ ਇਸ ਦਿਨ, ਭਾਰਤ ਨੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅਧੀਨ ਆਪਣੇ ਪੰਜ ਪਰਮਾਣੂ ਪਰੀਖਿਆਵਾਂ ਵਿਚੋਂ ਸਫਲਤਾ ਹਾਸਿਲ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ, "ਸਾਨੂੰ 1998 ਵਿੱਚ ਇਸ ਦਿਨ ਆਪਣੇ ਵਿਗਿਆਨੀਆਂ ਦੀ ਬੇਮਿਸਾਲ ਪ੍ਰਾਪਤੀ ਯਾਦ ਹੈ। ਇਹ ਭਾਰਤ ਦੇ ਇਤਿਹਾਸ ਦਾ ਇੱਕ ਮਹੱਤਵਪੂਰਣ ਪਲ ਸੀ।"

ABOUT THE AUTHOR

...view details