ਮੁੰਬਈ: ਮਹਾਰਾਸ਼ਟਰ ਦੇ ਟੂਰਿਜ਼ਮ ਮੰਤਰੀ ਤੇ ਸ਼ਿਵ ਸੈਨੀ ਆਗੂ ਆਦਿੱਤਿਆ ਠਾਕਰੇ ਨੇ ਆਪਣੇ ਜਨਮਦਿਨ ਮੌਕੇ ਇੱਕ 6 ਦਿਨਾਂ ਦੇ ਬੱਚੇ ਦੀ ਮਦਦ ਕਰਨ ਲਈ 1 ਲੱਖ ਰੁਪਏ ਦਿੱਤੇ ਹਨ, ਜਿਸ ਦੇ ਦਿਲ ਵਿੱਚ ਜਨਮ ਵੇਲੇ ਤੋਂ ਹੀ 3 ਬਲਾਕ ਏਜ ਹਨ।
ਜਾਣਕਾਰੀ ਮੁਤਾਬਕ ਬੱਚੇ ਦਾ ਜਨਮ ਨਵੀਂ ਮੁੰਬਈ ਦੇ ਮਿਊਂਸੀਪਲ ਹਸਪਤਾਲ ਵਿੱਚ ਹੋਇਆ ਸੀ ਤੇ ਦਿਲ ਦੀ ਸਥਿਤੀ ਕਾਰਨ ਉਸ ਨੂੰ ਮੁਲੰਦ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਗਿਆ।