ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਕੀਤਾ ਜਾਵੇਗਾ ਰਿਹਾਅ - ਉਮਰ ਅਬਦੁੱਲਾ

ਧਾਰਾ 370 ਮਨਸੂਖ ਕਰਨ ਤੋਂ ਬਾਅਦ ਨਜ਼ਰਬੰਦ ਕੀਤੇ ਗਏ ਘਾਟੀ ਦੇ ਸਾਬਕਾ ਮੁੱਖ ਮੰਤਰੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਉਮਰ ਅਬਦੁੱਲਾ
ਉਮਰ ਅਬਦੁੱਲਾ

By

Published : Mar 24, 2020, 11:17 AM IST

ਸ੍ਰੀਨਗਰ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਮਰ ਅਬਦੁੱਲਾ ਨੂੰ ਘਾਟੀ ਵਿੱਚੋਂ ਧਾਰਾ 370 ਅਤੇ ਆਰਟੀਕਲ 35ਏ ਮਨਸੂਖ ਕਰਨ ਤੋਂ ਬਾਅਦ ਨਜ਼ਰਬੰਦ ਕੀਤਾ ਗਿਆ ਸੀ।

ਇਸ ਮਹੀਨੇ ਉਮਰ ਅਬਦੁੱਲਾ ਦੀ ਭੈਣ ਸਾਰਾ ਅਬਦੁੱਲਾ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਪੁੱਛਿਆ ਕਿ ਅਗਲੇ ਹਫਤੇ ਤੱਕ ਦੱਸਿਆ ਜਾਵੇ ਕਿ ਉਮਰ ਅਬਦੁੱਲਾ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਜਾਂ ਨਹੀਂ? ਇਸ ਦੇ ਨਾਲ ਹੀ ਕੋਰਟ ਨੇ ਕਿਹਾ ਸੀ ਕਿ ਜੇ ਤੁਸੀਂ ਉਮਰ ਅਬਦੁੱਲਾ ਨੂੰ ਰਿਹਾਅ ਕਰ ਰਹੇ ਹੋ ਤਾਂ ਉਨ੍ਹਾਂ ਨੂੰ ਛੇਤੀ ਰਿਹਾਅ ਕੀਤਾ ਜਾਵੇ ਜਾਂ ਫਿਰ ਅਸੀਂ ਹਿਰਾਸਤ ਦੇ ਵਿਰੁੱਧ ਉਨ੍ਹਾਂ ਦੀ ਭੈਣ ਦੀ ਪਟੀਸ਼ ਤੇ ਸੁਣਵਾਈ ਕਰਣਗੇ।

ਗ਼ੌਰ ਕਰਨ ਵਾਲੀ ਗੱਲ ਹੈ ਕਿ ਉਮਰ ਅਬਦੁੱਲਾ ਨੇ ਨਾਲ ਹੀ ਪੀਡੀਪੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵਿੱਚ ਹਿਰਾਸਤ ਵਿੱਚ ਹੈ।

ਘਾਟੀ ਦੀ ਧਾਰਾ 370 ਮਨਸੂਖ ਕਰਨ ਤੋਂ ਬਾਅਦ ਫਾਰੁਕ ਅਬਦੁੱਲਾ ਦੇ ਨਾਲ ਸੈਂਕੜੇ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਉਮਰ ਅਬਦੁੱਲਾ ਦੇ ਪਿਤਾ ਫਾਰੁਕ ਅਬਦੁੱਲਾ ਨੂੰ 13 ਮਾਰਚ ਰਿਹਾਅ ਕਰ ਦਿੱਤਾ ਗਿਆ ਸੀ।

ABOUT THE AUTHOR

...view details