ਪੰਜਾਬ

punjab

ETV Bharat / bharat

ਓੜੀਸ਼ਾ ਦੀ ਚੰਦਰਾਣੀ ਮੁਰਮੂ ਬਣੀ ਦੇਸ਼ ਦੀ ਸਭ ਤੋਂ ਘੱਟ ਉਮਰ ਸੰਸਦ ਮੈਂਬਰ - chandrani murmu

ਚੰਦਰਾਣੀ ਮੁਰਮੂ ਅੱਜ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਦੇ ਰੂਪ ਵਿੱਚ ਕਿਓਂਝਰ ਲੋਕਸਭਾ ਸੀਟ ਤੋਂ ਚੁਣੀ ਗਈ ਹੈ। ਚੰਦਰਾਣੀ ਬੀਜੇਡੀ ਵਲੋਂ ਚੋਣ ਲੜੀ ਹੈ।

ਚੰਦਰਾਣੀ ਮੁਰਮੂ ਈਟੀਵੀ ਨਾਲ ਗੱਲਬਾਤ ਕਰਦੇ ਹੋਏ।

By

Published : May 26, 2019, 8:36 PM IST

ਕਿਓਨਝਰ : ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਟੈੱਕ ਕਰਨ ਤੋਂ ਬਾਅਦ ਨੌਕਰੀ ਲੱਭ ਰਹੀ ਚੰਦਰਾਣੀ ਮੁਰਮੂ ਨੂੰ ਪਤਾ ਵੀ ਨਹੀਂ ਸੀ ਕਿ ਉਹ ਸੰਸਦ ਮੈਂਬਰ ਬਣੇਗੀ। ਚੰਦਰਾਣੀ ਮੁਰਮੂ ਅੱਜ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਦੇ ਰੂਪ ਵਿੱਚ ਓੜੀਸ਼ਾ ਦੇ ਕਿਓਂਝਰ ਲੋਕ ਸਭਾ ਦੀ ਸੀਟ ਤੋਂ ਜਿੱਤੀ ਹੈ। ਚੰਦਰਾਣੀ ਬੀਜੇਡੀ ਦੀ ਟਿਕਟ ਤੋਂ ਚੋਣ ਲੜੀ ਹੈ।

ਚੰਦਰਾਣੀ ਮੁਰਮੂ ਈਟੀਵੀ ਨਾਲ ਗੱਲਬਾਤ ਕਰਦੇ ਹੋਏ।

ਤੁਹਾਨੂੰ ਦੱਸ ਦਈਏ ਕਿ ਚੰਦਰਾਣੀ ਦੀ ਉਮਰ ਕੇਵਲ 25 ਸਾਲ 11 ਮਹੀਨੇ ਹੈ।

ਉਸ ਨੇ ਬੀਜੇਪੀ ਦੇ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਅਨੰਤ ਨਾਇਕ ਨੂੰ 66,000 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।

ਚੰਦਰਾਣੀ ਨੇ ਈਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਮੈਂ ਸੰਸਦ ਵਿੱਚ ਆਪਣੇ ਸੂਬੇ ਦੇ ਨੌਜਵਾਨਾਂ ਅਤੇ ਔਰਤਾਂ ਦੀ ਅਗਵਾਈ ਕਰਾਂਗੀ। ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਮੈਨੂੰ ਵੋਟ ਪਾਈ ਅਤੇ ਸੰਸਦ ਮੈਂਬਰ ਦੇ ਤੌਰ 'ਤੇ ਚੁਣਿਆ ਹੈ।

ABOUT THE AUTHOR

...view details