ਭੁਵਨੇਸ਼ਵਰ: ਉੜੀਸਾ ਚ ਚੱਕਰਵਾਤੀ ਤੂਫਾਨ 'ਫੈਨੀ' ਦੀ ਲਪੇਟ 'ਚ ਆ ਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਸੂਬੇ ਦੇ ਲਗਭਗ 10 ਹਜ਼ਾਰ ਪਿੰਡਾਂ ਅਤੇ 52 ਸ਼ਹਿਰੀ ਖੇਤਰਾਂ 'ਚ ਰਾਹਤ ਅਤੇ ਮੁੜ ਵਸੇਬਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੂਫ਼ਾਨ ਕਾਰਨ ਲਗਭਗ 1 ਕਰੋੜ ਲੋਕ ਪ੍ਰਭਾਵਿਤ ਹੋਏ ਹਨ।
ਅਧਿਕਾਰੀਆਂ ਮੁਤਾਬਕ 240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੇ ਇਸ ਤੂਫ਼ਾਨ ਕਾਰਨ ਸ਼ੁੱਕਰਵਾਰ ਨੂੰ ਤੇਜ਼ ਮੀਂਹ ਅਤੇ ਹਵਾਵਾਂ ਚੱਲੀਆਂ। ਤੂਫ਼ਾਨ ਦੇ ਕਮਜ਼ੋਰ ਪੈਣ ਅਤੇ ਪੱਛਮੀ ਬੰਗਾਲ 'ਚ ਦਸਤਕ ਦੇਣ ਤੋਂ ਪਹਿਲਾਂ ਇਸ ਦੀ ਲਪੇਟ 'ਚ ਆਏ ਕਸਬਿਆਂ ਅਤੇ ਪਿੰਡਾਂ 'ਚ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਕਈ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ।