ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 63,490 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 944 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਵੇਂ ਕੇਸਾਂ ਦੀ ਪੁਸ਼ਟੀ ਹੋਣ ਮਗਰੋਂ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 25.89 ਲੱਖ ਹੋ ਗਿਆ ਹੈ ਯਾਨੀ ਕਿ 25,89,682 ਹੋ ਗਿਆ ਹੈ। ਜਿੱਥੇ ਇਸ ਮਹਾਂਮਾਰੀ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 49,980 ਹੋ ਗਈ ਹੈ। ਉੱਥੇ ਹੀ ਹੁਣ ਤੱਕ 18,62,258 ਲੋਕ ਸਿਹਤਯਾਬ ਹੋ ਗਏ ਹਨ।
ਕੋਰੋਨਾ ਦੇ ਪੌਜ਼ੀਟਿਵ ਰੇਟ ਵੱਧ ਕੇ 7.48 ਫੀਸਦੀ ਹੋ ਗਈ ਹੈ। ਜਦਕਿ ਸਿਹਤ ਮੰਤਰਾਲੇ ਦੇ ਮੁਤਾਬਕ ਐਕਟਿਵ ਕੇਸ 26.45 ਫੀਸਦੀ ਹੈ ਤੇ ਮੌਤ ਦਰ ਲਗਭਗ 1.94 ਫੀਸਦੀ ਹੈ। WHO ਦੇ ਅੰਕੜਿਆਂ ਮੁਤਾਬਕ 4 ਅਗਸਤ ਤੋਂ 14 ਅਗਸਤ ਤੱਕ ਭਾਰਤ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਜਿਸ ਕਾਰਨ ਭਾਰਤ ਕੋਰੋਨਾ ਮਾਮਲਿਆਂ ਵਿੱਚ ਸਿਖਰਲੇ ਸਥਾਨ ਉੱਤੇ ਪਹੁੰਚ ਗਿਆ ਹੈ।