ਨਵੀਂ ਦਿੱਲੀ: ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਆਂਧਰਾ ਪ੍ਰਦੇਸ਼ ਲਈ ਹਵਾਈ ਸੇਵਾਵਾਂ ਮੁੜ ਤੋਂ ਚਾਲੂ ਹੋਣ ਕਾਰਨ ਯਾਤਰੀਆਂ ਅਤੇ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।
ਯਾਤਰੀਆਂ ਤੇ ਉਡਾਣਾਂ ਦੀ ਗਿਣਤੀ 'ਚ ਹੋਵੇਗਾ ਵਾਧਾ: ਹਰਦੀਪ ਪੁਰੀ - ਹਰਦੀਪ ਸਿੰਘ ਪੁਰੀ
ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੋ ਮਹੀਨਿਆਂ ਬਾਅਦ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਪਹਿਲੇ ਦਿਨ 25 ਮਈ ਨੂੰ 58,318 ਯਾਤਰੀ 832 ਉਡਾਣਾਂ ਰਾਹੀਂ ਆਪਣੀ ਮੰਜ਼ਿਲਾਂ ਲਈ ਰਵਾਨਾ ਹੋਏ। ਇਨ੍ਹਾਂ ਅੰਕੜਿਆਂ ਵਿੱਚ ਹੋਰ ਇਜ਼ਾਫਾ ਹੋਵੇਗਾ।
ਹਰਦੀਪ ਸਿੰਘ ਪੁਰੀ
ਕੇਂਦਰੀ ਮੰਤਰੀ ਨੇ ਟਵੀਟ ਕਰਦਿਆਂ ਕਿਹਾ, "ਦੋ ਮਹੀਨਿਆਂ ਬਾਅਦ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਪਹਿਲੇ ਦਿਨ 25 ਮਈ ਨੂੰ 58,318 ਯਾਤਰੀ 832 ਉਡਾਣਾਂ ਰਾਹੀਂ ਆਪਣੀ ਮੰਜ਼ਿਲਾਂ ਲਈ ਰਵਾਨਾ ਹੋਏ। ਇਨ੍ਹਾਂ ਅੰਕੜਿਆਂ ਵਿੱਚ ਹੋਰ ਇਜ਼ਾਫਾ ਹੋਵੇਗਾ।"
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ਵਿੱਚ ਜਾਰੀ ਤਾਲਾਬੰਦੀ ਕਾਰਨ ਘਰੇਲੂ ਅਤੇ ਕੌਮਾਂਤਰੀ ਉਡਾਣ ਸੇਵਾਵਾਂ 'ਤੇ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਸੀ। ਬੀਤੀ 20 ਮਈ ਨੂੰ ਸਰਕਾਰ ਨੇ ਘਰੇਲੂ ਉਡਾਣਾ ਮੁੜ ਤੋਂ ਚਲਾਉਣ ਦਾ ਐਲਾਨ ਕੀਤਾ ਸੀ ਪਰ ਕੌਮਾਂਤਰੀ ਉਡਾਣਾਂ ਦੇ ਸੰਚਾਲਨ 'ਤੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ।