ਸ੍ਰੀ ਹਰੀਕੋਟਾ: ਭਾਰਤ ਦਾ ਚੰਦਰਯਾਨ-2 ਸੋਮਵਾਰ ਨੂੰ ਸਫ਼ਲਤਾਪੂਰਵਕ ਪੁਲਾੜ ਵਿੱਚ ਭੇਜ ਦਿੱਤਾ ਗਿਆ। ਸੋਮਵਾਰ ਦੀ ਦੁਪਹਿਰ 2:43 ਵਜੇ ਚੰਦਰਯਾਨ–2, ਚੰਨ ਦੇ ਉਸ ਹਨੇਰੇ ਹਿੱਸੇ ਲਈ ਰਵਾਨਾ ਹੋਇਆ, ਜਿੱਥੇ ਅੱਜ ਤੱਕ ਕੋਈ ਨਹੀਂ ਜਾ ਸਕਿਆ। ਅਜਿਹਾ ਕਰਕੇ ਅੱਜ ਭਾਰਤ ਨੇ ਇੱਕ ਹੋਰ ਇਤਿਹਾਸ ਨੂੰ ਰਚ ਦਿੱਤਾ।
ਚੰਦਰਯਾਨ-2: ਲਾਂਚਿੰਗ ਤੋਂ ਸਵਾ ਘੰਟਾ ਪਹਿਲਾਂ ਸਪੇਸ ਸਟੇਸ਼ਨ 'ਤੇ ਸ਼ੁਰੂ ਹੋ ਜਾਵੇਗੀ ਹਲਚਲ
ਦੱਸਣਯੋਗ ਹੈ ਕਿ ਬੀਤੀ 15 ਜੁਲਾਈ ਨੂੰ ਚੰਦਰਯਾਨ–2 ਦੀ ਲਾਂਚਿੰਗ ਆਖ਼ਰੀ ਮੌਕੇ 'ਤੇ ਰੋਕ ਦਿੱਤੀ ਗਈ ਸੀ। ਵਿਗਿਆਨੀਆਂ ਨੇ ਦੱਸਿਆ ਸੀ ਕਿ ਲਾਂਚ ਵਾਹਨ ਵਿੱਚ ਕੁਝ ਤਕਨੀਕੀ ਖ਼ਰਾਬੀ ਕਾਰਨ ਉਹ ਪ੍ਰੋਗਰਾਮ ਟਾਲਿਆ ਗਿਆ ਸੀ। ਭਾਰਤ ਆਪਣੇ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੇ ਬਰਾਬਰ ਹੋ ਜਾਵੇਗਾ। ‘ਚੰਦਰਯਾਨ–2' ਦੀ ਕੁੱਲ ਲਾਗਤ ਲਗਭਗ 12.4 ਕਰੋੜ ਡਾਲਰ ਹੈ, ਜਿਸ ਵਿੱਚ 3.1 ਕਰੋੜ ਡਾਲਰ ਤਾਂ ਸਿਰਫ਼ ਇਸ ਦੀ ਲਾਂਚਿੰਗ ਲਈ ਹੀ ਹੈ ਅਤੇ 9.3 ਕਰੋੜ ਡਾਲਰ ਇਸ ਉੱਪ ਗ੍ਰਹਿ ਨੂੰ ਤਿਆਰ ਕਰਨ ’ਤੇ ਲੱਗੇ ਹਨ। ਇਹ ਲਾਗਤ ਹਾਲੀਵੁੱਡ ਦੀ ਫ਼ਿਲਮ ‘ਐਵੇਂਜਰਸ’ ਦੀ ਲਾਗਤ ਦੇ ਅੱਧੇ ਤੋਂ ਵੀ ਘੱਟ ਹੈ। ਇਸ ਫ਼ਿਲਮ ਦਾ ਬਜਟ 35.6 ਕਰੋੜ ਡਾਲਰ ਹੈ।
ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ISRO ਦੇ ਸਾਬਕਾ ਮੁਖੀ ਕੇ. ਰਾਧਾ ਕ੍ਰਿਸ਼ਨਨ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਭਾਰਤ ਦਾ ਮੂਨ-ਮਿਸ਼ਨ ਚੰਦਰਯਾਨ–2 ਰੋਬੋਟਿਕ ਪੁਲਾੜ ਖੋਜ ਦੀ ਦਿਸ਼ਾ ਵਿੱਚ ਦੇਸ਼ ਦਾ ਪਹਿਲਾ ਕਦਮ ਹੈ ਤੇ ਇਹ ਬਹੁਤ ਜ਼ਿਆਦਾ ਔਖਾ ਹੈ।