ਨਵੀਂ ਦਿੱਲੀ: ਕੌਮੀ ਪ੍ਰੀਖਿਆ ਏਜੰਸੀ (ਐਨਟੀਏ) ਨੇ ਕੋਰੋਨਾ ਵਾਇਰਸ ਮਹਾਂਮਾਰੀ ਤਹਿਤ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਧਿਆਨ ਵਿੱਚ ਰਖਦਿਆਂ ਵੱਖ-ਵੱਖ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਇੱਕ ਵਾਰ ਮੁੜ ਵਧਾ ਦਿੱਤਾ ਹੈ। ਐਨਟੀਏ ਦੀ ਤਾਜ਼ਾ ਜਾਣਕਾਰੀ ਅਨੁਸਾਰ, ਦਾਖ਼ਲਾ ਪ੍ਰੀਖਿਆਵਾਂ DUET, IGNOU OPENMAT, ICAR AIEEA ਅਤੇ UGC NET 2020 ਦੀਆਂ ਤਰੀਕਾਂ ਨੂੰ ਅੱਗੇ ਵਧਾਇਆ ਗਿਆ ਹੈ। ਉਮੀਦਵਾਰ ਨਵੀਆਂ ਤਰੀਕਾਂ ਦੀ ਸੂਚੀ ਐਨਟੀਏ ਦੀ ਅਧਿਕਾਰਤ ਵੈਬਸਾਈਟ nta.ac.in 'ਤੇ ਵੇਖ ਸਕਦੇ ਹਨ।
ਐਨਟੀਏ ਨੇ ਇਸ ਸਾਲ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਹੁਣ ਲਗਭਗ 2-3 ਮਹੀਨੇ ਲਈ ਮੁਲਤਵੀ ਕਰ ਦਿੱਤੀਆਂ ਹਨ। ਪ੍ਰੀਖਿਆਵਾਂ ਲਈ ਹਾਜ਼ਰ ਹੋਣ ਵਾਲੇ ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਪ੍ਰੀਖਿਆ ਕੈਲੰਡਰ ਵੇਖ ਸਕਦੇ ਹਨ।
https://data.nta.ac.in/Download/Notice/Notice_20200820174440.pdf
ਨੈਸ਼ਨਲ ਟੈਸਟਿੰਗ ਏਜੰਸੀ ਦੀ ਪ੍ਰਕਾਸ਼ਤ ਸੂਚਨਾ ਅਨੁਸਾਰ, DUET 2020 ਭਾਵ ਦਿੱਲੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ 6 ਤੋਂ 11 ਸਤੰਬਰ 2020 ਤੱਕ ਕਰਵਾਈ ਜਾਵੇਗੀ। ਇਸਤੋਂ ਬਾਅਦ ਹੋਰ ਪ੍ਰੀਖਿਆਵਾਂ 4 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਹੁਣ ਤੱਕ ਏਜੰਸੀ ਨੇ ਆਈਸੀਆਰ ਪੀਐਚਡੀ, ਮਾਸਟਰ ਡਿਗਰੀ, ਜੇਆਰਐਫ/ਐਸਆਰਐਸ ਪ੍ਰੀਖਿਆ ਲਈ ਤਰੀਕਾਂ ਜਾਰੀ ਨਹੀਂ ਕੀਤੀਆਂ ਹਨ।
ਨਿਊਜੀਸੀ ਨੇਟ 2020 ਪ੍ਰੀਖਿਆ 16 ਤੋਂ 18 ਸਤੰਬਰ ਅਤੇ 21 ਤੋਂ 25 ਸਤੰਬਰ 2020 ਤੱਕ ਕਰਵਾਈ ਜਾਵੇਗੀ।
DUET 2020 ਪ੍ਰੀਖਿਆ 6 ਤੋਂ 11 ਸਤੰਬਰ 2020 ਤੱਕ ਕਰਵਾਈ ਜਾਵੇਗੀ।