ਪੰਜਾਬ

punjab

ETV Bharat / bharat

ਹੁਣ ਰਾਜਸਥਾਨ ਵਿੱਚ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ

ਸਿੱਖ ਭਾਈਚਾਰੇ ਲਈ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਵੱਡਾ ਐਲਾਨ ਹੁਣ ਰਾਜਸਥਾਨ ਵਿੱਚ ਵੀ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ ਤੇ ਉੱਥੇ ਹੀ ਪ੍ਰੀਖਿਆ ਵਿੱਚ ਸਿੱਖ ਵਿਦਿਆਰਥੀਆਂ ਨੂੰ ਪੱਗੜੀ, ਕਿਰਪਾਨ ਉਤਾਰਣ ਦੀ ਲੋੜ ਨਹੀਂ, ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਇਸ ਫ਼ੈਸਲੇ ਦਾ ਸਿੱਖ ਸਮਾਜ ਨੇ ਸੁਆਗਤ ਕੀਤਾ।

anand marriage act
ਹੁਣ ਰਾਜਸਥਾਨ ਵਿੱਚ ਲਾਗੂ ਹੋਇਆ ਆਨੰਦ ਮੈਰਿਜ ਐਕਟ

By

Published : Dec 4, 2019, 11:46 PM IST

Updated : Dec 4, 2019, 11:59 PM IST

ਰਾਜਸਥਾਨ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਰਿਹਾਇਸ਼ ਉੱਤੇ ਸ਼ਬਦ-ਕੀਰਤਨ, ਗੁਰਬਾਣੀ ਦਾ ਪਾਠ ਹੋਇਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਸਿੱਖ ਭਾਈਚਾਰੇ ਅਤੇ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਰਾਸਸਥਾਨ ਦੀ ਖ਼ੁਸ਼ਹਾਲੀ ਅਤੇ ਉੱਨਤੀ ਲਈ ਅਰਦਾਸ ਕੀਤੀ।

ਇਸ ਮੌਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਲਾਨ ਕਰਦਿਆਂ ਕਿਹਾ ਕਿ ਹੁਣ ਰਾਜਸਥਾਨ ਵਿੱਚ ਵੀ ਆਨੰਦ ਮੈਰਿਜ ਐਕਟ ਲਾਗੂ ਹੋਵੇਗਾ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਹ ਵੀ ਕਿਹਾ ਕਿ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਬੈਠਣ ਮੌਕੇ ਕੜਾ, ਪੱਗੜੀ ਅਤੇ ਕਿਰਪਾਨ ਉਤਾਰਣ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਇਸ ਐਲਾਨ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ।

ਵੇਖੋ ਵੀਡੀਓ।

ਦਰਅਸਲ ਬੀਤੇ ਦਿਨੀਂ ਲਗਾਤਾਰ ਇਹ ਖ਼ਬਰਾਂ ਆ ਰਹੀਆਂ ਸਨ ਕਿ ਜਦੋਂ ਪ੍ਰੀਖਿਆ ਹੁੰਦੀ ਹੈ ਤਾਂ ਸਿੱਖ ਵਿਦਿਆਰਥੀਆਂ ਨੂੰ ਕੜਾ,ਕਿਰਪਾਨ ਅਤੇ ਪੱਗੜੀ ਉਤਾਰਨੀ ਪੈਂਦੀ ਸੀ ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਕਾਫ਼ੀ ਨਾਰਾਜ਼ਗੀ ਸੀ, ਉੱਥੇ ਹੀ ਇਸ ਫ਼ੈਸਲੇ ਤੋਂ ਬਾਅਦ ਹੁਣ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿਸ ਵੀ ਤਰ੍ਹਾਂ ਠੇਸ ਨਹੀਂ ਪਹੁੰਚੇਗੀ।

ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਤਾਂ ਪਹਿਲਾਂ ਹੀ ਸਿੱਖ ਭਾਈਚਾਰੇ ਨੂੰ ਆਨੰਦ ਮੈਰਿਜ ਐਕਟ ਦਾ ਫ਼ਾਇਦਾ ਦੇ ਰੱਖਿਆ ਸੀ, ਪਰ ਹੁਣ ਕੇਂਦਰ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਵੀ ਸੂਬੇ ਵਿੱਚ ਇਸ ਮੈਰਿਜ ਐਕਟ ਨੂੰ ਲਾਗੂ ਕਰ ਦਿੱਤਾ ਹੈ ਜਿਸ ਦਾ ਧੰਨਵਾਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਅੱਜ ਮੁੱਖ ਮੰਤਰੀ ਨੂੰ ਦਿੱਤਾ।

Last Updated : Dec 4, 2019, 11:59 PM IST

ABOUT THE AUTHOR

...view details