ਪੰਜਾਬ

punjab

ETV Bharat / bharat

ਬੇਰੁਜ਼ਗਾਰੀ ਭੱਤੇ ਦੇ ਦਾਅਵੇ: ESIC ਵੱਲੋਂ ਸ਼ਰਤਾਂ ਵਿੱਚ ਦਿੱਤੀ ਗਈ ਢਿੱਲ

ਕੋਰੋਨਾ ਮਹਾਂਮਾਰੀ ਵਿੱਚ ਨੌਕਰੀਆਂ ਗੁਆ ਚੁੱਕੇ ਹੁਣ ਈਐਸਆਈਸੀ ਤੋਂ ਬੇਰੁਜ਼ਗਾਰੀ ਲਾਭਾਂ ਦਾ ਦਾਅਵਾ ਕਰਨ ਦੇ ਲਈ ਹੁਣ ਹਲਫਨਾਮੇ ਦੀ ਜ਼ਰੂਰਤ ਨਹੀਂ ਹੈ।

now no need of affidavit form to claim unemployment benefit from esic
ਬੇਰੁਜ਼ਗਾਰੀ ਭੱਤੇ ਦੇ ਦਾਅਵੇ: ESIC ਦੀ ਸ਼ਰਤਾਂ ਵਿੱਚ ਢਿੱਲ, ਹਲਫੀਆ ਬਿਆਨ ਜ਼ਰੂਰੀ ਨਹੀਂ

By

Published : Nov 9, 2020, 1:13 PM IST

ਨਵੀਂ ਦਿੱਲੀ: ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਨੇ ਬੇਰੁਜ਼ਗਾਰੀ ਦੇ ਲਾਭ ਦਾ ਦਾਅਵਾ ਕਰਨ ਦੇ ਲਈ ਸ਼ਰਤਾਂ ਵਿੱਚ ਢਿੱਲ ਦਿੱਤੀ ਹੈ। ਦਾਅਵੇਦਾਰਾਂ ਨੂੰ ਹੁਣ ਇਸ ਲਈ ਹਲਫੀਆ ਬਿਆਨ ਦਾਖਲ ਕਰਨ ਦੀ ਜ਼ਰੂਰਤ ਨਹੀਂ ਹੈ।

ਕਿਰਤ ਮੰਤਰਾਲੇ ਨੇ 1 ਬਿਆਨ ਵਿੱਚ ਕਿਹਾ ਕਿ ਈਐਸਆਈਸੀ ਦੀ ਅਟਲ ਬੀਮਾ ਵਿਅਕਤੀ ਭਲਾਈ ਯੋਜਨਾ (ਏਬੀਵੀਕੇਵਾਈ) ਦੇ ਤਹਿਤ ਹਲਫਨਾਮੇ ਦੇ ਰਾਹੀਂ ਦਾਅਵਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਇਹ ਦਾਅਵੇ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾੱਪੀਆਂ ਦੇ ਨਾਲ ਆਨਲਾਈਨ ਦਾਖ਼ਲ ਕੀਤੇ ਜਾ ਸਕਦੇ ਹਨ। ਈਐਸਆਈਸੀ ਨੇ 20 ਅਗਸਤ 2020 ਨੂੰ ਹੋਈ ਆਪਣੀ ਬੈਠਕ ਵਿੱਚ ਅਟਲ ਬੀਮਾ ਵਿਅਕਤੀ ਭਲਾਈ ਯੋਜਨਾ ਨੂੰ 1 ਜੁਲਾਈ 2020 ਤੋਂ ਵਧਾ ਕੇ 30 ਜੂਨ 2021 ਕਰ ਦਿੱਤਾ ਸੀ।

ਇਸ ਯੋਜਨਾ ਦੇ ਤਹਿਤ ਦਿੱਤੀ ਗਈ ਰਾਹਤ ਦਰ ਨੂੰ ਔਸਤਨ ਰੋਜ਼ਾਨਾ ਆਮਦਨੀ ਦੇ 25 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰਨ ਦਾ ਵੀ ਫੈਸਲਾ ਲਿਆ ਗਿਆ। ਨਾਲ ਹੀ, ਯੋਗਤਾ ਦੀਆਂ ਸ਼ਰਤਾਂ ਨੂੰ ਵੀ 24 ਮਾਰਚ 2020 ਤੋਂ 31 ਦਸੰਬਰ 2020 ਤੱਕ ਦੀ ਮਿਆਦ ਦਿੱਤੀ ਗਈ ਸੀ। ਸਰਕਾਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਬੇਰੁਜ਼ਗਾਰ ਮਜ਼ਦੂਰਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਲਈ ਇਹ ਫੈਸਲਾ ਲਿਆ ਹੈ।

ABOUT THE AUTHOR

...view details