ਪੰਜਾਬ

punjab

ETV Bharat / bharat

ਪੰਜਾਬ 'ਚ ਟ੍ਰੇਨਾਂ ਚਲਾਉਣ ਸਬੰਧੀ ਉੱਤਰ ਰੇਲਵੇ ਦੇ GM ਨਾਲ ਗੱਲਬਾਤ - ਉਤਰ ਭਾਰਤ ਦੇ ਡੀਐਮ

ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਅੰਦਰ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ, ਜਿਸ ਕਾਰਨ ਟ੍ਰੇਨ ਆਵਾਜਾਈ ਬੰਦ ਹੈ। ਈਟੀਵੀ ਭਾਰਤ ਨੇ ਪੰਜਾਬ 'ਚ ਰੇਲਾਂ ਦੀ ਬਹਾਲੀ ਸਬੰਧੀ ਉਤਰ ਭਾਰਤ ਦੇ ਡੀਐਮ ਨਾਲ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ

By

Published : Nov 5, 2020, 12:54 PM IST

ਨਵੀਂ ਦਿੱਲੀ: ਕਿਸਾਨ ਬਿੱਲ ਦੇ ਵਿਰੋਧ ਕਾਰਨ ਪੰਜਾਬ ਵਿੱਚ ਰੇਲ ਗੱਡੀਆਂ ਬੰਦ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆਪਣੇ ਹੋਰ ਵਿਧਾਇਕਾਂ ਸਮੇਤ ਰਾਜ ਦੇ ਬਿਜਲੀ ਅਤੇ ਹੋਰ ਜ਼ਰੂਰੀ ਸਮੱਸਿਆਵਾਂ ਲਈ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕੀਤਾ। ਉੱਤਰ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਦਾ ਕਹਿਣਾ ਹੈ ਕਿ ਗੱਡੀਆਂ ਨਾ ਚੱਲਣ ਦਾ ਇਕੋ ਇਕ ਕਾਰਨ ਪ੍ਰਦਰਸ਼ਨਕਾਰੀਆਂ ਦਾ ਸਟੇਸ਼ਨ ਅਤੇ ਟਰੈਕ ‘ਤੇ ਮੌਜੂਦ ਹੋਣਾ ਹੈ। ਗੱਡੀਆਂ ਤਾਂ ਹੀ ਚੱਲ ਸਕਦੀਆਂ ਹਨ ਜੇ ਸਰਕਾਰ ਵਿਰੋਧ ਨੂੰ ਖਤਮ ਕਰ ਦੇਵੇ ਜਾਂ ਪ੍ਰਦਰਸ਼ਨਕਾਰੀਆਂ ਨੂੰ ਕਿਤੇ ਹੋਰ ਲੈ ਜਾਵੇ।

ਗੰਗਲ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ 32 ਥਾਵਾਂ ਦੇ ਰੇਲਵੇ ਸਟੇਸ਼ਨਾਂ 'ਤੇ ਬੈਠੇ ਹੋਏ ਹਨ ਤੇ ਇਹ ਸਥਿਤੀ 1 ਅਕਤੂਬਰ ਤੋਂ ਅਜਿਹੀ ਹੀ ਬਣੀ ਹੋਈ ਹੈ। ਪ੍ਰਭਾਵ ਇਹ ਹੈ ਕਿ 40 ਗੱਡੀਆਂ ਦੀ ਲੋਡਿੰਗ ਪੰਜਾਬ ਤੋਂ ਹੁੰਦੀ ਹੈ ਅਤੇ 30 ਰੇਲ ਗੱਡੀਆਂ ਦਾ ਅਨਲੋਡਿੰਗ ਲੋਡ ਹੰਦੀ ਹੈ ਜੋ ਕਿ ਨਹੀਂ ਹੋ ਰਹੀਆਂ ਹੈ। ਇਨ੍ਹਾਂ 70 ਰੇਲ ਗੱਡੀਆਂ ਤੋਂ 33 ਦਿਨਾਂ ਦੇ ਅੰਦਰ ਲਗਭਗ 1200 ਕਰੋੜ ਦਾ ਮਾਲੀਆ ਨੁਕਸਾਨ ਹੋਇਆ ਹੈ।

ਵੀਡੀਓ

ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀ ਰੇਲ ਗੱਡੀਆਂ ਉੱਤੇ ਵੀ ਇਸ ਦਾ ਪ੍ਰਭਾਵ ਪੈ ਰਿਹਾ ਹੈ। ਤਕਰੀਬਨ 1400 ਗੱਡੀਆਂ ਪ੍ਰਭਾਵਿਤ ਹੋਇਆਂ ਹਨ। ਇਸ ਚਲਦਿਆਂ ਮਾਲੀਆ ਦੇ ਨਾਲ-ਨਾਲ ਲੋਕਾਂ ਨੂੰ ਵੀ ਮੁਸ਼ਕਲ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾ ਦਿੱਤਾ ਜਾਂਦਾ ਹੈ ਤਾਂ ਰੇਲਵੇ ਜਲਦ ਤੋਂ ਜਲਦ ਟਰੈਕ ਦੇਖਣ ਦੀ ਕੋਸ਼ਿਸ਼ ਕਰੇਗੀ ਅਤੇ ਫਿਰ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਅਸੀਂ ਰਾਜ ਸਰਕਾਰ ਨਾਲ ਨਿਰੰਤਰ ਸੰਪਰਕ ਵਿੱਚ ਹਾਂ ਅਤੇ ਇਹ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਵਿਰੋਧ ਖ਼ਤਮ ਕਰਨ ਜਾਂ ਹੋਰ ਫਿਰ ਉਨ੍ਹਾਂ ਨੂੰ ਕਿਤੇ ਹੋਰ ਲੈ ਜਾਣ। ਇਸ ਨਾਲ ਰੇਲ ਗੱਡੀਆਂ ਦੀ ਆਵਾਜਾਈ ਨਿਰਵਿਘਨ ਹੋ ਜਾਵੇਗੀ। ਹਾਲਾਂਕਿ, ਇਸ ਦੇ ਲਈ ਅਜੇ ਕੋਈ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ ਹੈ।

ਦੱਸ ਦਈਏ ਕਿ ਫਿਲਹਾਲ ਰੇਲਵੇ ਨੇ ਪੰਜਾਬ ਵਿੱਚ ਆਪਣੀਆਂ ਸਾਰੀਆਂ ਰੇਲ ਗੱਡੀਆਂ ਦਾ ਸੰਚਾਲਨ ਬੰਦ ਕੀਤਾ ਹੋਇਆ ਹੈ। ਮਾਲ ਗੱਡੀਆਂ ਦੇ ਬੰਦ ਹੋਣ ਕਾਰਨ ਰਾਜ ਵਿੱਚ ਕੋਲੇ ਦੀ ਸਪਲਾਈ ਨਹੀਂ ਹੋ ਰਹੀ ਜਿਸ ਕਾਰਨ ਉਥੇ ਬਿਜਲੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਰੇਲਵੇ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਮੁਜ਼ਾਹਰਾਕਾਰੀਆਂ ਨੂੰ ਹਟਾਏ ਜਾਣ ਤੱਕ ਟ੍ਰੇਨਾਂ ਦਾ ਓਪਰੇਸ਼ਨ ਸੰਭਵ ਨਹੀਂ ਹੈ।

ABOUT THE AUTHOR

...view details