ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਵਧਦਾ ਹੀ ਦਾ ਰਿਹਾ ਹੈ ਇਸ ਨੂੰ ਰੋਕਣ ਲਈ ਹਰ ਕੋਈ ਆਪਣਾ ਬਣਦਾ ਸਹਿਯੋਗ ਦੇ ਰਿਹਾ ਹੈ। ਭਾਰਤੀ ਰੇਲਵੇ ਵੀ ਇਸ ਦੌਰਾਨ ਆਪਣਾ ਬਣਦਾ ਸਹਿਯੋਗ ਦੇ ਰਿਹਾ ਹੈ।
ਕੋਰੋਨਾ ਵਾਇਰਸ ਨਾਲ ਲੜਨ ਵਾਲੇ ਵਰਕਰਾਂ ਦੀ ਸ਼ੁਰੂ ਤੋਂ ਹੀ ਇਹ ਸ਼ਿਕਾਇਤ ਹੈ ਕਿ ਇਨ੍ਹਾਂ ਨੂੰ ਘਟੀਆ ਕਿਸਮ ਦੀਆਂ ਪੀਪੀਈ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਸਿਹਤ ਕਰਮਚਾਰੀਆਂ ਦੀ ਇਸ ਸ਼ਿਕਾਇਤ ਨੂੰ ਦੂਰ ਕਰਨ ਦੀ ਪਹਿਲ ਭਾਰਤੀ ਰੇਲਵੇ ਨੇ ਕੀਤੀ ਹੈ। ਉੱਤਰ ਰੇਲਵੇ ਵੱਲੋਂ ਬਣਾਏ ਗਏ ਡਿਜ਼ਾਇਨ ਅਤੇ ਉਸ ਦੀ ਤਕਨੀਕ ਨੂੰ ਭਾਰਤ ਸਰਕਾਰ ਦੀ ਸੰਸਥਾ ਡੀਆਰਡੀਓ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਮਈ ਵਿੱਚ 1 ਲੱਖ ਪੀਪੀਈ ਕਿੱਟਾਂ ਬਣਾਉਣ ਦਾ ਉੱਤਰ ਰੇਲਵੇ ਵੱਲੋਂ ਟੀਚਾ ਉੱਤਰ ਰੇਲਵੇ ਨੇ ਇਜਾਜ਼ਤ ਮਿਲਣ ਤੋਂ ਬਾਅਦ ਮਈ ਮਹੀਨੇ ਵਿੱਚ ਇੱਕ ਲੱਖ ਪੀਪੀਈ ਕਿੱਟਾਂ ਬਣਾਉਣ ਦਾ ਟੀਚਾ ਮਿਥਿਆ ਹੈ। ਉੱਤਰ ਰੇਲਵੇ ਦੇ ਮੁੱਖ ਮਕੈਨੀਕਲ ਇੰਜੀਨੀਅਰ ਅਰੁਣ ਅਰੋੜਾ ਨੇ ਦੱਸਿਆ ਕਿ ਉੱਤਰ ਰੇਲਵੇ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਵਧੀਆ ਕਿਸਮ ਦੀਆਂ ਪੀਪੀਈ ਕਿੱਟਾਂ ਬਣਾ ਰਹੀ ਹੈ। ਹੁਣ ਤੱਕ ਰੇਲਵੇ ਨੇ 17000 ਤੋਂ ਜ਼ਿਆਦਾ ਕਿੱਟਾਂ ਬਣਾ ਲਈਆਂ ਹਨ।
ਉੱਤਰ ਰੇਲਵੇ ਵੱਲੋਂ ਜੋ ਕਿੱਟਾਂ ਬਣਾਈਆਂ ਜਾ ਰਹੀਆਂ ਹਨ ਉਨ੍ਹਾਂ ਲਈ ਪ੍ਰਤੀ ਕਿੱਟ 447 ਰੁਪਏ ਦੀ ਲਾਗਤ ਆਉਂਦੀ ਹੈ ਜਦੋਂ ਕਿ ਬਾਜ਼ਾਰ ਵਿੱਚ ਮਿਲਣ ਵਾਲੀਆਂ ਕਿੱਟਾਂ ਦੀ ਲਾਗਤ 805 ਰੁਪਏ ਪ੍ਰਤੀ ਕਿੱਟ ਹੈ।