ਪੰਜਾਬ

punjab

ETV Bharat / bharat

ਕਸ਼ਮੀਰ 'ਤੇ ਟ੍ਰੰਪ ਦੀ ਪੇਸ਼ਕਸ਼ ਨੂੰ ਲੈ ਕੇ ਭਾਰਤ ਨੇ ਦਿੱਤਾ ਕਰਾਰਾ ਜਵਾਬ - kashmir issue

ਟ੍ਰੰਪ ਵੱਲੋਂ ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦਿੱਤੀ ਪੇਸ਼ਕਸ਼ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਦਾ ਕਹਿਣਾ ਹੈ ਕਿ ਕਿਸੇ ਤੀਸਰੀ ਧਿਰ ਦੀ ਇਸ ਮਾਮਲੇ ਵਿੱਚ ਜ਼ਰੂਰਤ ਨਹੀਂ ਹੈ।

ਕਸ਼ਮੀਰ 'ਤੇ ਟ੍ਰੰਪ ਦੀ ਪੇਸ਼ਕਸ਼ ਨੂੰ ਲੈ ਕੇ ਭਾਰਤ ਨੇ ਦਿੱਤਾ ਕਰਾਰਾ ਜਵਾਬ
ਫ਼ੋਟੋ

By

Published : Jan 23, 2020, 6:18 PM IST

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਮੁਲਾਕਾਤ ਵਰਲਡ ਇਕਨਾਮਿਕ ਫੋਰਮ ਦੇ ਸਮਾਗਮ ਦੌਰਾਨ ਹੋਈ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇੱਕ ਵਾਰ ਫਿਰ ਤੋਂ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਬਾਤ ਕੀਤੀ ਗਈ। ਇਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕਸ਼ਮੀਰ ਮਾਮਲੇ ਉੱਤੇ ਕਿਸੇ ਤੀਸਰੇ ਧਿਰ ਦੀ ਜ਼ਰੂਰਤ ਨਹੀਂ ਹੈ।

ਹੋਰ ਪੜ੍ਹੋ: 6 ਦਿਨਾਂ ਬਾਅਦ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਤੇ ਲੱਗੀ ਬ੍ਰੇਕ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, "ਕਸ਼ਮੀਰ ਮੁੱਦੇ ਉੱਤੇ ਸਾਡਾ ਸਟੈਂਡ ਪੂਰੀ ਤਰ੍ਹਾ ਸਾਫ਼ ਹੈ। ਮੈਂ ਇੱਕ ਵਾਰ ਫਿਰ ਦੁਹਰਾਉਂਦਾ ਹਾਂ ਕਿ ਇਸ ਮਾਮਲੇ ਵਿੱਚ ਕਿਸੀ ਵੀ ਤੀਸਰੀ ਧਿਰ ਦੀ ਜ਼ਰੂਰਤ ਨਹੀਂ ਹੈ।" ਇਸ ਦੇ ਨਾਲ ਹੀ ਰਵੀਸ਼ ਨੇ ਕਿਹਾ ਕਿ ਜੇ ਭਾਰਤ ਤੇ ਪਾਕਿਸਤਾਨ ਵਿੱਚ ਕੋਈ ਅਜਿਹਾ ਮੁੱਦਾ ਹੈ ਜਿਸ ਉੱਤੇ ਚਰਚਾ ਕਰਨ ਦੀ ਜ਼ਰੂਰਤ ਹੈ ਤਾਂ ਇਸ ਨੂੰ ਸ਼ਿਮਲਾ ਸਮਝੋਤਾ ਤੇ ਲਾਹੋਰ ਘੋਸ਼ਣਾ ਦੀ ਪ੍ਰੋਵੀਜ਼ਨ ਦੇ ਤਹਿਤ 2 ਦੇਸ਼ਾਂ ਵਿਚਕਾਰ ਕੀਤਾ ਜਾਣਾ ਚਾਹੀਦਾ ਹੈ। ਪਰ ਇਸ ਦੇ ਲਈ ਪਾਕਿਸਤਾਨ ਨੂੰ ਆਤੰਕ ਤੇ ਹਿੰਸਾ ਤੋਂ ਮੁਕਤ ਮਾਹੌਲ ਬਣਾਉਣਾ ਹੋਵੇਗਾ।

ਇਹ ਸੀ ਪੂਰਾ ਮਾਮਲਾ

ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਆਪਣੀ ਮੀਟਿੰਗ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਕਸ਼ਮੀਰ ਬਾਰੇ ਤੇ ਭਾਰਤ-ਪਾਕਿ ਸਬੰਧਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਜੇ ਅਸੀਂ ਮਦਦ ਕਰ ਸਕਦੇ ਹਾਂ, ਤਾਂ ਅਸੀਂ ਯਕੀਨੀ ਤੌਰ ’ਤੇ ਮਦਦ ਕਰਾਂਗੇ। ਅਸੀਂ ਉਸ ਮੁੱਦੇ ’ਤੇ ਬਹੁਤ ਨੇੜਿਓਂ ਨਜ਼ਰ ਰੱਖੀ ਹੋਈ ਹੈ। ਚੇਤੇ ਰਹੇ ਕਿ ਟਰੰਪ ਕਸ਼ਮੀਰ ਮਾਮਲੇ ’ਤੇ ਜਦੋਂ ਵੀ ਬੋਲਦੇ ਹਨ, ਬਹੁਤ ਸੋਚ-ਸਮਝ ਕੇ ਬੋਲਦੇ ਹਨ। ਐਤਕੀਂ ਉਨ੍ਹਾਂ ਸ਼ਬਦ ਵਰਤਿਆ ਸੀ – ‘ਜੇ ਅਸੀਂ ਮਦਦ ਕਰ ਸਕਦੇ ਹਾਂ…’।

ABOUT THE AUTHOR

...view details