ਨਵੀਂ ਦਿੱਲੀ: ਨਾਗਰਿਕਤਾ ਸੋਧ ਬਿਲ 'ਤੇ ਸ਼ਿਵ ਸੈਨਾ ਨੇ ਆਪਣਾ ਸਟੈਂਡ ਇੱਕ ਵਾਰ ਮੁੜ ਬਦਲ ਲਿਆ ਹੈ। ਮੰਗਲਵਾਰ ਨੂੰ ਸ਼ਿਵ ਸੈਨਾ ਮੁਖੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਜਦੋਂ ਤੱਕ ਚੀਜ਼ਾਂ ਸਪੱਸ਼ਟ ਨਹੀਂ ਹੋ ਜਾਂਦੀਆਂ ਉਹ ਬਿਲ ਦਾ ਸਮਰਥਨ ਨਹੀਂ ਕਰਨਗੇ।
ਨਾਗਰਿਕਤਾ ਸੋਧ ਬਿਲ 'ਤੇ ਮੁੜ ਪਲਟੀ ਸ਼ਿਵ ਸੈਨਾ - citizenship ammendement bill news
ਨਾਗਰਿਕਤਾ ਸੋਧ ਬਿਲ 'ਤੇ ਸ਼ਿਵ ਸੈਨਾ ਨੇ ਆਪਣਾ ਸਟੈਂਡ ਇੱਕ ਵਾਰ ਮੁੜ ਬਦਲ ਲਿਆ ਹੈ। ਊਧਵ ਠਾਕਰੇ ਨੇ ਕਿਹਾ ਕਿ ਜਦੋਂ ਤੱਕ ਚੀਜ਼ਾਂ ਸਪੱਸ਼ਟ ਨਹੀਂ ਹੋ ਜਾਂਦੀਆਂ ਉਹ ਬਿਲ ਦਾ ਸਮਰਥਨ ਨਹੀਂ ਕਰਨਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਠਾਕਰੇ ਨੇ ਕਿਹਾ, "ਜਦੋਂ ਤੱਕ ਚੀਜ਼ਾਂ ਸਪੱਸ਼ਟ ਨਹੀਂ ਹੋ ਜਾਂਦੀਆਂ ਅਸੀਂ ਬਿਲ ਦਾ ਸਮਰਥਨ ਨਹੀਂ ਕਰਾਂਗੇ। ਜੇ ਕੋਈ ਵੀ ਨਾਗਰਿਕ ਇਸ ਬਿਲ ਕਾਰਨ ਡਰਿਆ ਹੋਇਆ ਹੈ ਤਾਂ ਉਸ ਦੇ ਸ਼ੱਕ ਦੂਰ ਹੋਣੇ ਚਾਹੀਦੇ ਹਨ।" ਠਾਕਰੇ ਨੇ ਕਿਹਾ ਕਿ ਉਹ ਵੀ ਸਾਡੇ ਨਾਗਰਿਕ ਤਾਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਦੇਰ ਰਾਤ ਚੱਲੀ ਚਰਚਾ ਤੋਂ ਬਾਅਦ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿਲ-2019 ਪਾਸ ਕਰ ਦਿੱਤਾ ਗਿਆ। ਬਿੱਲ ਦੇ ਹੱਕ ਵਿੱਚ 311 ਅਤੇ ਇਸ ਦੇ ਵਿਰੋਧ ਵਿੱਚ 80 ਵੋਟਾਂ ਪਈਆਂ ਹਨ ਤੇ ਸ਼ਿਵਸੇਨਾ ਨੇ ਇਸ ਬਿਲ ਦੇ ਹੱਕ ਵਿੱਚ ਮਤਦਾਨ ਕੀਤਾ ਸੀ। ਨਾਗਰਿਕਤਾ ਸੋਧ ਬਿਲ ਦੇ ਲੋਕ ਸਭਾ 'ਚ ਪੇਸ਼ ਹੋਣ ਤੋਂ ਪਹਿਲਾਂ ਸ਼ਿਵ ਸੈਨਾ ਵੱਲੋਂ ਆਪਣੇ ਅਖ਼ਬਾਰ ਸਾਮਨਾ ਰਾਹੀਂ ਇਸ ਦਾ ਵਿਰੋਧ ਕੀਤਾ ਗਿਆ ਸੀ।