ਲਖਨਊ: ਹਾਥਰਸ ਮਾਮਲੇ 'ਤੇ ਉੱਤਰ ਪ੍ਰਦੇਸ਼ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਪੀੜਤ ਲੜਕੀ ਦੀ ਦਿੱਲੀ ਵਿੱਚ ਕੀਤੀ ਗਈ ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪੀੜਤਾ ਦੀ ਮੌਤ ਗਲੇ 'ਤੇ ਸੱਟ ਲੱਗਣ ਕਾਰਨ ਹੋਈ ਹੈ।
ਬਲਾਤਕਾਰ ਨਹੀਂ ਸੱਟ ਲੱਗਣ ਨਾਲ ਹੋਈ ਪੀੜਤਾ ਦੀ ਮੌਤ, ਸਾਜਿਸ਼ ਦੀ ਹੋਵੇਗੀ ਜਾਂਚ: ਏਡੀਜੀ - ਹਥਰਾਸ ਮਾਮਲੇ ਵਿੱਚ ਪੀੜਤ ਲੜਕੀ
ਯੂਪੀ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਹੈ ਕਿ ਹਾਥਰਸ ਮਾਮਲੇ ਵਿੱਚ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੀ ਸਾਜਿਸ਼ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ।
ਬਲਾਤਕਾਰ ਨਹੀਂ ਸੱਟ ਲੱਗਣ ਨਾਲ ਹੋਈ ਪੀੜਤਾ ਦੀ ਮੌਤ, ਸਾਜਿਸ਼ ਦੀ ਹੋਵੇਗੀ ਜਾਂਚ: ਏਡੀਜੀ
ਉਨ੍ਹਾਂ ਨੇ ਅੱਗੇ ਕਿਹਾ ਕਿ ਫੋਰੈਂਸਿਕ ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸੈਂਪਲਸ ਵਿੱਚ ਕਿਸੇ ਤਰ੍ਹਾਂ ਦੇ ਸਪਰਮ ਤੇ ਸ਼ੁਕਰਾਣੂ ਨਹੀਂ ਮਿਲੇ ਹਨ।
ਏਡੀਜੀ ਪ੍ਰਸ਼ਾਂਤ ਕੁਮਾਰ ਦੁਆਰਾ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਸਥਾਨਕ ਪੱਤਰਕਾਰਾਂ ਵੱਲੋਂ ਪੀੜਤ ਲੜਕੀ ਦੀ ਇੱਕ ਵੀਡੀਓ ਅੱਜ ਸਾਹਮਣੇ ਆਈ ਹੈ, ਜਿਸ ਵਿੱਚ ਪੀੜਤ ਲੜਕੀ ਨੇ ਆਪਣੀ ਜੀਭ ਵੀ ਦਿਖਾਈ ਹੈ ਤੇ ਦਰਸਾਇਆ ਜਾ ਰਿਹਾ ਹੈ ਕਿ ਜੀਭ ਕੱਟੀ ਗਈ ਹੈ ਜਾਂ ਕਟ ਗਈ ਹੈ, ਪਰ ਇਹ ਬਿਲਕੁਲ ਗ਼ਲਤ ਹੈ।