ਭਾਰਤੀ ਰੇਲਵੇ ਦਾ ਨਹੀਂ ਹੋਵੇਗਾ ਨਿੱਜੀਕਰਨ - ਪੀਯੂਸ਼ ਗੋਇਲ
ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਲੋਕ ਸਭਾ 'ਚ ਦੱਸਿਆ ਕਿ ਰੇਲਵੇ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਰੇਲਵੇ ਦੀਆਂ ਕੁੱਝ ਇਕਾਈਆਂ ਨੂੰ ਕਾਰਪੋਰੇਟ 'ਚ ਬਦਲਿਆ ਜਾਵੇਗਾ।
ਪੀਯੂਸ਼ ਗੋਇਲ
ਨਵੀਂ ਦਿੱਲੀ: ਰੇਲ ਮੰਤਰੀ ਪੀਯੂਸ਼ ਗੋਇਲ ਨੇ ਸਪੱਸ਼ਟ ਕੀਤਾ ਹੈ ਕਿ ਰੇਲਵੇ ਦੇ ਨਿੱਜੀਕਰਨ ਦਾ ਕੋਈ ਸਵਾਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਦੇਸ਼ ਦੇ ਭਲੇ ਲਈ ਨਵੀਂਆਂ ਲਾਈਨਾਂ ਤੇ ਯੋਜਨਾਵਾਂ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (PPP) ਦੇ ਆਧਾਰ 'ਤੇ ਨਿਵੇਸ਼ ਨੂੰ ਸੱਦਾ ਦੇਵੇਗਾ।
ਪੀਯੂਸ਼ ਗੋਇਲ ਨੇ ਕਿਹਾ ਕਿ ਜੇ ਰੇਲਵੇ 'ਚ ਸੁਵਿਧਾਵਾਂ ਵਧਾਉਣੀਆਂ ਹਨ ਤਾਂ ਨਿਵੇਸ਼ ਦੀ ਲੋੜ ਪਵੇਗੀ। ਇਸ ਲਈ ਅਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨੂੰ ਉਤਸ਼ਾਹਤ ਕਰਨ ਦਾ ਫੈਸਲਾ ਲਿਆ ਹੈ। ਅਸੀਂ ਕੁੱਝ ਇਕਾਈਆਂ ਨੂੰ ਕਾਰਪੋਰੇਟ 'ਚ ਵੀ ਬਦਲਾਂਗੇ।