ਹਰਿਆਣਾ ’ਚ, ਮੌਜੂਦਾ ਮੇਅਰਾਂ ਅਤੇ ਕੌਂਸਲਰਾਂ ਨੂੰ ਹਟਾਏ ਜਾਣ ਦੇ ਕਾਨੂੰਨੀ ਪ੍ਰਕਿਰਿਆ ਤਹਿਤ ਗੁਰੂਗ੍ਰਾਮ ਅਤੇ ਫ਼ਰੀਦਾਬਾਦ ਨਗਰ ਨਿਗਮ ਦੇ ਨਗਰ ਨਿਗਮ ਦੇ ਮੌਜੂਦਾ ਮੇਅਰ ਦਾ ਬਚਾਅ ਹੋ ਗਿਆ। ਗੁਰੂਗ੍ਰਾਮ ਅਤੇ ਫ਼ਰੀਦਾਬਾਦ ਦੋਹਾਂ ਨਗਰ ਨਿਗਮਾਂ ’ਚ ਮੇਅਰ ਦੀ ਚੋਣ ਸਿੱਧੀਆਂ ਵੋਟਾਂ ਰਾਹੀਂ ਨਹੀਂ ਹੋਈ ਹੈ। ਭਾਵ ਉਨ੍ਹਾਂ ਨੂੰ ਕੌਂਸਲਰਾਂ ਨੇ ਚੁਣਿਆ ਸੀ ਪਰ ਹਰਿਆਣਾ ਸਰਕਾਰ ਨੇ 2018 ’ਚ ਸੋਧ ਕਰ ਕਾਨੂੰਨ ਬਣਾਇਆ ਸੀ। ਉਸ ਮੁਤਾਬਕ ਮੇਅਰਾਂ ਦੀ ਸਿੱਧਾ ਵੋਟਾਂ ਰਾਹੀਂ ਚੋਣ ਹੋਵੇਗੀ ਅਤੇ ਤਿੰਨ ਚੋਥਾਈ ਕੌਂਸਲਰਾਂ ਕੋਲ ਮੇਅਰ ਨੂੰ ਉਸਦੇ ਅਹੁੱਦੇ ਤੋਂ ਹਟਾਉਣ ਦਾ ਅਧਿਕਾਰ ਵੀ ਹੋਵੇਗਾ।
ਗੁਰੂਗ੍ਰਾਮ ਦੀ ਮੌਜੂਦਾ ਮੇਅਰ ਮਧੂ ਆਜ਼ਾਦ ਨੂੰ ਨਵੰਬਰ 2017 ’ਚ ਚੁਣੇ ਗਏ ਕੌਂਸਲਰਾਂ ਨੇ ਮੇਅਰ ਬਣਾਇਆ ਸੀ ਜਦਕਿ ਫ਼ਰੀਦਾਬਾਦ ਦੀ ਮੌਜੂਦਾ ’ਚ ਸੁਮਨ ਬਾਲਾ ਨੂੰ ਫ਼ਰਵਰੀ 2017 ਦੇ ਨਗਰ ਨਿਗਮ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਮੇਅਰ ਦੇ ਅਹੁੱਦੇ ਦੀ ਜ਼ਿੰਮੇਵਾਰੀ ਸੌਂਪੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਕੀਲ ਹੇਮੰਤ ਕੁਮਾਰ ਦੇ ਅਨੁਸਾਰ 2 ਸਾਲ ਪਹਿਲਾਂ ਸਿਤੰਬਰ 2018 ’ਚ ਹਰਿਆਣਾ ਨਗਰ ਨਿਗਮ ਕਾਨੂੰਨ 1994 ’ਚ ਵਿਧਾਨ ਸਭਾ ਦੁਆਰਾ ਸੋਧ ਕਰਨ ਸਮੇਂ ਇਹ ਨਿਰਧਾਰਿਤ ਨਹੀਂ ਕੀਤਾ ਗਿਆ ਕਿ ਗੁਰੂਗ੍ਰਾਮ ਤੇ ਫ਼ਰੀਦਾਬਾਦ ਨਗਰ ਨਿਗਮਾਂ ਦੇ ਨਿਯਮਾਂ ’ਤੇ ਇਹ ਕਾਨੂੰਨ ਲਾਗੂ ਹੋਵੇਗਾ।