ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਪੂਰੇ ਸੰਸਾਰ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਤੋਂ ਦੁਨੀਆ ਭਰ ਵਿੱਚ ਹੁਣ ਤੱਕ ਲੱਖਾਂ ਲੌਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਵੀ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ। ਇਸੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ।
ਕੇਂਦਰ ਸਿਹਤ ਮੰਤਰਾਲੇ ਨੇ ਸੈਨੀਟਾਈਜ਼ਰ ਦੀ ਵਿੱਕਰੀ ਤੇ ਸਟੋਰੇਜ ਦੇ ਲਈ ਲਾਜ਼ਮੀ ਲਾਈਸੈਂਸ ਨੂੰ ਖ਼ਤਮ ਕਰ ਦਿੱਤਾ ਹੈ, ਤਾਂ ਜੋ ਇਸ ਨੂੰ ਲੋਕਾਂ ਵਿੱਚ ਵਿਆਪਕ ਰੂਪ ਵਿੱਚ ਉਪਲਬਧ ਕਰਵਾਇਆ ਜਾ ਸਕੇ।
ਇੱਕ ਅਧਿਕਾਰਿਤ ਨੋਟੀਫ਼ਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮੰਤਰਾਲੇ ਨੇ ਡਰੱਗਜ਼ ਤੇ ਕਾਸਮੈਟਿਕਸ ਨਿਯਮਾਂ ਦੀ ਧਾਰਵਾਂ ਤਹਿਤ ਇਹ ਛੋਟ ਦਿੱਤੀ ਹੈ ਪਰ ਨਾਲ ਹੀ ਕਿਹਾ ਹੈ ਕਿ ਵਿਕਰੇਤਤਾ ਦੀ ਇਹ ਜ਼ਿਮੇਵਾਰੀ ਹੋਵੇਗੀ ਕਿ ਇਨ੍ਹਾਂ ਉਤਪਾਦਾਂ ਦੀ ਵਿਕਰੀ ਤੇ ਸਟੋਰੇਜ਼ ਇਸ ਦੇ ਇਸਤਮਾਲ ਦੀ ਮਿਤੀ ਤੋਂ ਬਾਅਦ ਨਾ ਹੋਵੇ।
ਦੱਸਿਆ ਜਾ ਰਿਹਾ ਹੈ ਕਿ ਮੰਤਰਾਲੇ ਨੂੰ ਅਜਿਹੀਆਂ ਬਹੁਤ ਸਾਰੀਆਂ ਬੇਨਤੀਆਂ ਮਿਲੀਆਂ ਸਨ, ਜਿਸ ਵਿੱਚ ਸੈਨੀਟਾਈਜ਼ਰ ਦੀ ਵਿਕਰੀ ਲਈ ਲਾਇਸੈਂਸ ਪ੍ਰਾਪਤ ਕਰਨ ਤੋਂ ਛੋਟ ਦੇਣ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਸਰਕਾਰ ਨੇ ਇਹ ਅਹਿਮ ਫ਼ੈਸਲਾ ਲਿਆ ਹੈ।