ਪੰਜਾਬ

punjab

ETV Bharat / bharat

ਪੀਐਮ ਮੋਦੀ ਦੇ ਜਹਾਜ਼ ਦੀ ਪਾਕਿਸਤਾਨ ਵਿੱਚ 'ਨੋ ਐਂਟਰੀ' - ਰਾਸ਼ਟਰਪਤੀ ਰਾਮਨਾਥ ਕੋਵਿੰਦ

ਪਾਕਿਸਾਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਪਾਕਿਸਤਾਨ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੀ ਰਾਸ਼ਟਰਪਤੀ ਦੇ ਜਹਾਜ਼ ਨੂੰ ਰੋਕਿਆ ਸੀ।

ਫ਼ੋਟੋ

By

Published : Sep 19, 2019, 9:50 AM IST

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਲੇ ਤਲਖ਼ੀ ਇਸ ਕਦਰ ਵਧ ਗਈ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਅਮਰੀਕਾ ਜਾਣ ਲਈ ਆਪਣੀ ਏਅਰਸਪੇਸ ਵਿੱਚ ਦਾਖ਼ਲ ਹੋਣ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਹਾਈਕਮਿਸ਼ਨ ਨੂੰ ਜਾਣੂ ਕਰਵਾਇਆ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਡਾਨ ਨੂੰ ਆਪਣੇ ਹਵਾਈ ਖ਼ੇਤਰ ਵਿੱਚ ਉੱਡਣ ਦੀ ਇਜਾਜ਼ਤ ਨਹੀਂ ਦੇਣਗੇ। ਦੱਸਣਾ ਬਣਦਾ ਹੈ ਕਿ 21 ਸਤੰਬਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਹਫ਼ਤੇ ਦੀ ਯਾਤਰਾ ਲਈ ਅਮਰੀਕਾ ਰਵਾਨਾ ਹੋ ਰਹੇ ਹਨ।
ਇਸ ਤੋਂ ਪਹਿਲਾ ਪਾਕਿਸਤਾਨ ਨੇ ਭਾਰਤ ਦੇ ਰਾਸ਼ਟਰਪਤੀ ਦੇ ਜਹਾਜ਼ ਨੂੰ ਵੀ ਆਪਣੇ ਹਵਾਈ ਖ਼ੇਤਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਇਸਲੈਂਡ, ਸਲੋਵੇਨਿਆ ਅਤੇ ਸਵਿੱਜ਼ਰਲੈਂਡ ਦੇ ਦੌਰੇ 'ਤੇ ਜਾਣ ਵਾਲੇ ਸਨ। ਪਾਕਿਸਾਤਨ ਦੇ ਵਿਦੇਸ਼ ਮੰਤਰੀ ਮੁਹੰਮਦ ਕੁਰੈਸ਼ੀ ਨੇ ਪੀਟੀਵੀ ਨੂੰ ਦੱਸਿਆ ਸੀ ਕਿ ਕਸ਼ਮੀਰ ਵਿੱਚ ਬਣੀ ਤਨਾਅਪੂਰਨ ਸਥਿਤੀ ਕਰ ਕੇ ਵਜ਼ੀਰ ਏ ਆਜ਼ਮ ਨੇ ਇਹ ਫ਼ੈਸਲਾ ਲਿਆ ਹੈ।
ਜ਼ਿਕਰ ਕਰ ਦਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 40 ਸੀਆਰਪੀਐਫ਼ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤੀ ਫ਼ੌਜ ਦੇ ਲੜਾਕੂ ਜਹਾਜ਼ਾ ਨੇ ਬਾਲਾਕੋਟ ਵਿੱਚ ਜੈਸ਼ ਏ ਮੁਹੰਮਦ ਦੇ ਅੱਤਵਾਦੀ ਟਿਕਾਣਿਆ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ 26 ਫ਼ਰਵਰੀ ਨੂੰ ਆਪਣੀ ਹਵਾਈ ਖ਼ੇਤਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਮਾਰਚ ਵਿੱਚ ਖੋਲ੍ਹ ਵੀ ਦਿੱਤਾ ਸੀ। ਘਾਟੀ ਵਿੱਚ ਵਿਸ਼ੇਸ਼ ਰਾਜ ਦੇ ਦਰਜੇ ਨੂੰ ਮਨਸੂਖ ਕਰਨ ਤੋਂ ਬਾਅਦ ਇੱਕ ਵਾਰ ਮੁੜ ਤੋਂ ਦੋਵੇਂ ਦੇਸ਼ਾਂ ਵਿੱਚ ਹਲਾਤ ਤਣਾਅ ਪੂਰਨ ਬਣੇ ਹੋਏ ਹਨ।

ABOUT THE AUTHOR

...view details